28 ਸਾਲ ਦੇ ਵਕਫ਼ੇ ਬਾਅਦ ਭਾਰਤ ’ਚ ਹੋਵੇਗਾ ਮਿਸ ਵਰਲਡ ਮੁਕਾਬਲਾ

28 ਸਾਲ ਦੇ ਵਕਫ਼ੇ ਬਾਅਦ ਭਾਰਤ ’ਚ ਹੋਵੇਗਾ ਮਿਸ ਵਰਲਡ ਮੁਕਾਬਲਾ


ਨਵੀਂ ਦਿੱਲੀ, 19 ਜਨਵਰੀ
ਭਾਰਤ 28 ਸਾਲਾਂ ਦੇ ਵਕਫ਼ੇ ਤੋਂ ਬਾਅਦ 71ਵੇਂ ਮਿਸ ਵਰਲਡ ਮੁਕਾਬਲੇ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। 1996 ਵਿੱਚ ਭਾਰਤ ਨੇ ਆਖਰੀ ਵਾਰ ਇਸ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਸੀ। ਰੀਟਾ ਫਰੀਆ ਪਾਵੇਲ ਸਾਲ 1966 ਵਿੱਚ ਮਿਸ ਵਰਲਡ ਦਾ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਐਸ਼ਵਰਿਆ ਰਾਏ ਬੱਚਨ 1994 ਵਿੱਚ ਮਿਸ ਵਰਲਡ ਦਾ ਤਾਜ ਆਪਣੇ ਘਰ ਲੈ ਆਈ ਸੀ, ਜਦੋਂ ਕਿ ਡਾਇਨਾ ਹੇਡਨ ਨੂੰ 1997 ਵਿੱਚ ਮਿਸ ਵਰਲਡ ਦਾ ਤਾਜ ਮਿਲਿਆ ਸੀ। ਯੁਕਤਾ ਮੁਖੀ 1999 ਵਿੱਚ ਭਾਰਤ ਦੀ ਚੌਥੀ ਮਿਸ ਵਰਲਡ ਬਣੀ ਸੀ ਅਤੇ ਪ੍ਰਿਯੰਕਾ ਚੋਪੜਾ ਜੋਨਸ ਨੇ ਸਾਲ 2000 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦਾ ਤਾਜ 2017 ਵਿੱਚ ਜਿੱਤਿਆ ਸੀ। ਇਸ ਵਾਰ ਇਹ ਮੁਕਾਬਲਾ 18 ਫਰਵਰੀ ਤੋਂ 9 ਮਾਰਚ ਵਿਚਕਾਰ ਹੋਵੇਗਾ। ਫਾਈਨਲ 9 ਮਾਰਚ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਵੇਗਾ।

The post 28 ਸਾਲ ਦੇ ਵਕਫ਼ੇ ਬਾਅਦ ਭਾਰਤ ’ਚ ਹੋਵੇਗਾ ਮਿਸ ਵਰਲਡ ਮੁਕਾਬਲਾ appeared first on Punjabi Tribune.



Source link