ਹਿੰਦੂਆਂ ਨੂੰ ਆਪਣੀ ਸੁਰੱਖਿਆ ਲਈ ਜਵਾਬੀ ਕਾਰਵਾਈ ਕਰਨ ਲਈ ਪੂਰਾ ਹੱਕ: ਪ੍ਰਗਿਆ ਠਾਕੁਰ

ਹਿੰਦੂਆਂ ਨੂੰ ਆਪਣੀ ਸੁਰੱਖਿਆ ਲਈ ਜਵਾਬੀ ਕਾਰਵਾਈ ਕਰਨ ਲਈ ਪੂਰਾ ਹੱਕ: ਪ੍ਰਗਿਆ ਠਾਕੁਰ


ਸ਼ਿਵਾਮੋਗਾ (ਕਰਨਾਟਕ), 26 ਦਸੰਬਰ

ਭਾਜਪਾ ਆਗੂ ਤੇ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ‘ਲਵ ਜੇਹਾਦ’ ਦਾ ਜ਼ਿਕਰ ਕਰਦਿਆਂ ਬਿਆਨ ਦਿੱਤਾ ਹੈ ਕਿ ਹਿੰਦੂਆਂ ਨੂੰ ਜੇਕਰ ਕੋਈ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਉਨ੍ਹਾਂ ਦੀ ਅਣਖ ਨੂੰ ਹਾਨੀ ਪਹੁੰਚਾਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਜਵਾਬੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ। ਉਨ੍ਹਾਂ ਨੇ ਹਿੰਦੂ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਵਿੱਚ ਚਾਕੂਆਂ ਨੂੰ ਤਿੱਖਾ ਕਰ ਕੇ ਰੱਖਣ ਕਿਉਂਕਿ ਪਤਾ ਨਹੀਂ ਕਿਸੇ ਵੇਲੇ ਕਿਹੜੇ ਹਾਲਾਤ ਬਣ ਜਾਣ। ਉਨ੍ਹਾਂ ਕਿਹਾ ਕਿ ਆਪਣੀ ਰੱਖਿਆ ਦਾ ਅਧਿਕਾਰ ਹਰ ਕਿਸੇ ਨੂੰ ਮਿਲਿਆ ਹੋਇਆ ਹੈ। ਇਥੇ ਹਿੰਦੂ ਜਾਗਰਣ ਵੇਦਿਕਾ ਦੇ ਦੱਖਣੀ ਖੇਤਰ ਦੀ ਸਾਲਾਨਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਲਵ ਜੇਹਾਦ ਦਾ ਜ਼ਿਕਰ ਕੀਤਾ ਅਤੇ ਹਿੰਦੂ ਪਰਿਵਾਰਾਂ ਨੂੰ ਆਪਣੀ ਰੱਖਿਆ ਲਈ ਘਰਾਂ ਵਿੱਚ ਹਥਿਆਰ ਰੱਖਣ ਜਾਂ ਸਬਜ਼ੀ ਕੱਟਣ ਲਈ ਵਰਤੇ ਜਾਂਦੇ ਚਾਕੂਆਂ ਨੂੰ ਤਿੱਖੇ ਕਰਨ ਦਾ ਸੁਨੇਹਾ ਦਿੱਤਾ। -ਪੀਟੀਆਈ



Source link