ਰਾਜਸਥਾਨ ਦੇ ਰਾਜਪਾਲ ਨੇ ਸਿਹਤ ਦਾ ਅਧਿਕਾਰ ਬਿੱਲ ਨੂੰ ਪ੍ਰਵਾਨਗੀ ਦਿੱਤੀ

ਰਾਜਸਥਾਨ ਦੇ ਰਾਜਪਾਲ ਨੇ ਸਿਹਤ ਦਾ ਅਧਿਕਾਰ ਬਿੱਲ ਨੂੰ ਪ੍ਰਵਾਨਗੀ ਦਿੱਤੀ


ਜੈਪੁਰ, 12 ਅਪਰੈਲ

ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਚਾਰ ਬਿੱਲਾਂ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ, ਜਿਸ ਵਿੱਚ ‘ਰਾਜਸਥਾਨ ਸਿਹਤ ਦਾ ਅਧਿਕਾਰ ਬਿੱਲ’ ਵੀ ਸ਼ਾਮਲ ਹੈ। ਰਾਜ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਰਾਜਪਾਲ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਚਾਰ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘ਰਾਜਪਾਲ ਨੇ 21 ਮਾਰਚ ਨੂੰ ਰਾਜ ਵਿਧਾਨ ਸਭਾ ਦੁਆਰਾ ਪਾਸ ਕੀਤੇ ਰਾਜਸਥਾਨ ਸਿਹਤ ਅਧਿਕਾਰ ਬਿੱਲ 2022 ਨੂੰ ਮਨਜ਼ੂਰੀ ਦੇ ਦਿੱਤੀ ਹੈ।’



Source link