ਇੰਡੀਗੋ ਦੀ ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਉਡਾਣ ਖ਼ਰਾਬ ਮੌਸਮ ਕਰਕੇ ਪਾਕਿ ਹਵਾਈ ਖੇਤਰ ’ਚ ਦਾਖ਼ਲ, ਅੱਧੇ ਘੰਟੇ ਬਾਅਦ ਮੁੜੀ

ਇੰਡੀਗੋ ਦੀ ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਉਡਾਣ ਖ਼ਰਾਬ ਮੌਸਮ ਕਰਕੇ ਪਾਕਿ ਹਵਾਈ ਖੇਤਰ ’ਚ ਦਾਖ਼ਲ, ਅੱਧੇ ਘੰਟੇ ਬਾਅਦ ਮੁੜੀ


ਇਸਲਾਮਾਬਾਦ, 11 ਜੂਨ

ਇੰਡੀਗੋ ਏਅਰਲਾਈਨਜ਼ ਦੀ ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਉਡਾਣ ਖਰਾਬ ਮੌਸਮ ਕਰਕੇ ਰਾਹ ਭਟਕਣ ਨਾਲ ਲਾਹੌਰ ਨਜ਼ਦੀਕ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਮਗਰੋਂ ਗੁੱਜਰਾਂਵਾਲਾ ਤੱਕ ਗਈ ਤੇ ਬਿਨਾਂ ਕਿਸੇ ਹਾਦਸੇ ਦੇ ਭਾਰਤੀ ਹਵਾਈ ਖੇਤਰ ‘ਚ ਦਾਖ਼ਲ ਹੋ ਗਈ। ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਫਲਾਈਟ ਰਡਾਰ ਮੁਤਾਬਕ ਭਾਰਤੀ ਜਹਾਜ਼ ਸ਼ਨਿੱਚਰਵਾਰ ਨੂੰ ਰਾਤ ਸਾਢੇ ਸੱਤ ਵਜੇ ਦੇ ਕਰੀਬ 454 ਨੌਟਸ ਦੀ ਜ਼ਮੀਨੀ ਰਫ਼ਤਾਰ ਨਾਲ ਲਾਹੌਰ ਦੇ ਉੱਤਰੀ ਹਵਾਈ ਖੇਤਰ ‘ਚ ਦਾਖ਼ਲ ਹੋਇਆ ਤੇ 8:01 ਵਜੇ ਵਾਪਸ ਭਾਰਤ ਪਰਤ ਗਿਆ। ਉਧਰ ਇੰਡੀਗੋ ਏਅਰਲਾਈਨਜ਼ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ। -ਪੀਟੀਆਈ



Source link