ਨਵੀਂ ਦਿੱਲੀ, 21 ਅਗਸਤ
ਇਥੋਂ ਦੀ ਅਦਾਲਤ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਏ ਪੁਲ ਬੰਗਸ਼ ਹੱਤਿਆਕਾਂਡ ਨਾਲ ਸਬੰਧਤ ਮਾਮਲੇ ਦੀ ਸੁਣਵਾਈ 29 ਅਗਸਤ ਨੂੰ ਕਰੇਗੀ, ਜਿਸ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ। ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਵਿਧੀ ਗੁਪਤਾ ਆਨੰਦ ਨੇ ਇਸ ਮਾਮਲੇ ਦੀ ਸੁਣਵਾਈ ਹਫ਼ਤੇ ਲਈ ਉਦੋਂ ਮੁਲਤਵੀ ਕਰ ਦਿੱਤੀ, ਜਦੋਂ ਸੀਬੀਆਈ ਨੇ ਟਾਈਟਲਰ ਵੱਲੋਂ ਦਾਖ਼ਲ ਅਰਜ਼ੀ ‘ਤੇ ਬਹਿਸ ਕਰਨ ਲਈ ਸਮਾਂ ਮੰਗਿਆ। ਟਾਈਟਲਰ ਕਾਰਵਾਈ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ। ਟਾਈਟਲਰ ਨੂੰ ਅਦਾਲਤ ਨੇ ਅਗਾਊਂ ਜ਼ਮਾਨਤ ਦਿੱਤੀ ਹੋਈ ਹੈ ਤੇ ਇਸ ਖ਼ਿਲਾਫ਼ ਸਿੱਖਾਂ ਨੇ ਪ੍ਰਦਰਸ਼ਨ ਵੀ ਕੀਤਾ ਸੀ।
The post 1984 ਸਿੱਖ ਕਤਲ-ਏ-ਆਮ: ਅਦਾਲਤ ਟਾਈਟਲਰ ਖ਼ਿਲਾਫ਼ 29 ਨੂੰ ਕਰੇਗੀ ਸੁਣਵਾਈ appeared first on punjabitribuneonline.com.









