ਪਟਨਾ, 14 ਨਵੰਬਰ
ਬਿਹਾਰ ਦੇ ਜਮੁਈ ਜ਼ਿਲ੍ਹੇ ‘ਚ ਅੱਜ ਗੈਰ-ਕਾਨੂੰਨੀ ਰੇਤ ਦੀ ਢੋਆ-ਢੁਆਈ ਕਰ ਰਹੇ ਟਰੈਕਟਰ ਦੀ ਲਪੇਟ ‘ਚ ਆਉਣ ਕਾਰਨ ਪੁਲੀਸ ਸਬ-ਇੰਸਪੈਕਟਰ ਦੀ ਮੌਤ ਹੋ ਗਈ ਅਤੇ ਹੋਮਗਾਰਡ ਜਵਾਨ ਗੰਭੀਰ ਜ਼ਖਮੀ ਹੋ ਗਿਆ। 2018 ਬੈਚ ਦੇ ਸਬ-ਇੰਸਪੈਕਟਰ ਪ੍ਰਭਾਤ ਰੰਜਨ, ਜੋ ਜ਼ਿਲ੍ਹੇ ਵਿੱਚ ਰੇਤ ਮਾਫੀਆ ਵਿਰੁੱਧ ਵਿੱਢੀ ਮੁਹਿੰਮ ਦਾ ਹਿੱਸਾ ਸਨ, ਗੜ੍ਹੀ ਥਾਣੇ ਅਧੀਨ ਆਉਂਦੇ ਖੇਤਰ ਵਿੱਚ ਗਸ਼ਤ ਕਰ ਰਹੇ ਸਨ, ਜਦੋਂ ਰੇਤ ਨਾਲ ਭਰੀ ਟਰੈਕਟਰ ਟਰਾਲੀ ਨੇ ਉਸ ਨੂੰ ਅਤੇ ਹੋਮਗਾਰਡ ਜਵਾਨ ਰਾਜੇਸ਼ ਕੁਮਾਰ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਟਰੈਕਟਰ ਚਾਲਕ ਵਾਹਨ ਨੂੰ ਮੌਕੇ ‘ਤੇ ਛੱਡ ਕੇ ਫਰਾਰ ਹੋ ਗਿਆ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਸੂਬੇ ਦੇ ਔਰੰਗਾਬਾਦ ਜ਼ਿਲ੍ਹੇ ‘ਚ ਰੇਤ ਮਾਫੀਆ ਨੇ ਪੁਲੀਸ ਕਾਂਸਟੇਬਲ ਨੂੰ ਟਰੈਕਟਰ ਹੇਠਾਂ ਦੇ ਦਿੱਤਾ ਸੀ।
The post ਬਿਹਾਰ ਪੁਲੀਸ ਦੇ ਐੱਸਆਈ ਨੂੰ ਰੇਤ ਮਾਫ਼ੀਆ ਨੇ ਟਰੈਕਟਰ ਹੇਠ ਦੇ ਕੇ ਮਾਰਿਆ, ਹੋਮਗਾਰਡ ਜਵਾਨ ਜ਼ਖ਼ਮੀ appeared first on punjabitribuneonline.com.










