ਅਮਰੀਕਾ ’ਚ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ

ਅਮਰੀਕਾ ’ਚ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ


ਨਿਊਯਾਰਕ, 23 ਨਵੰਬਰ
ਅਮਰੀਕਾ ਦੇ ਓਹੀਓ ਰਾਜ ਵਿੱਚ ਗੋਲੀਬਾਰੀ ਕਾਰਨ ਸਿਨਸਿਨਾਟੀ ਯੂਨੀਵਰਸਿਟੀ ਦੇ 26 ਸਾਲਾ ਭਾਰਤੀ ਡਾਕਟਰੇਟ ਵਿਦਿਆਰਥੀ ਦੀ ਆਪਣੀ ਕਾਰ ਅੰਦਰ ਮੌਤ ਹੋ ਗਈ। ਆਦਿਤਿਆ ਅਦਲਖਾ ਪੱਛਮੀ ਹਿੱਲਜ਼ ਵਾਇਡਕਟ ’ਤੇ ਗੱਡੀ ਚਲਾ ਰਿਹਾ ਸੀ, ਜਦੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਨੂੰ ਗੋਲੀ ਲੱਗੀ। ਪੁਲੀਸ ਨੇ ਕਿਹਾ ਕਿ ਡਰਾਈਵਰ ਵਾਲੇ ਪਾਸੇ ਖਿੜਕੀ ਵਿੱਚ ਘੱਟੋ-ਘੱਟ ਤਿੰਨ ਗੋਲੀਆਂ ਦੇ ਛੇਕ ਦਿਖਾਈ ਦੇ ਰਹੇ ਸਨ। ਗੋਲੀਬਾਰੀ ਤੋਂ ਬਾਅਦ ਯੂਸੀ ਮੈਡੀਕਲ ਸੈਂਟਰ ਲਿਜਾਏ ਜਾਣ ਤੋਂ ਦੋ ਦਿਨ ਬਾਅਦ ਅਦਲਖਾ ਦੀ 11 ਨਵੰਬਰ ਨੂੰ ਮੌਤ ਹੋ ਗਈ।

The post ਅਮਰੀਕਾ ’ਚ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ appeared first on punjabitribuneonline.com.



Source link