ਮੱਧ ਪ੍ਰਦੇਸ਼: ਸ਼ਿਵਰਾਜ ਚੌਹਾਨ ਬੁੱਧਨੀ ਸੀਟ ਤੋਂ ਛੇਵੀਂ ਵਾਰ ਜੇਤੂ; ਕਾਂਗਰਸੀ ਉਮੀਦਵਾਰ ਨੂੰ 1.04 ਲੱਖ ਵੋਟਾਂ ਨਾਲ ਹਰਾਇਆ

ਮੱਧ ਪ੍ਰਦੇਸ਼: ਸ਼ਿਵਰਾਜ ਚੌਹਾਨ ਬੁੱਧਨੀ ਸੀਟ ਤੋਂ ਛੇਵੀਂ ਵਾਰ ਜੇਤੂ; ਕਾਂਗਰਸੀ ਉਮੀਦਵਾਰ ਨੂੰ 1.04 ਲੱਖ ਵੋਟਾਂ ਨਾਲ ਹਰਾਇਆ


ਭੂਪਾਲ, 3 ਦਸੰਬਰ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਭਾਜਪਾ ਉਮੀਦਵਾਰ ਸ਼ਿਵਰਾਜ ਸਿੰਘ ਚੌਹਾਨ ਨੇ ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਬੁੱਧਨੀ ਸੀਟ ਤੋਂ ਛੇਵੀਂ ਵਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਵਿਰੋਧੀ ਧਿਰ ਕਾਂਗਰਸ ਦੇ ਉਮੀਦਵਾਰ ਵਿਕਰਾਮ ਮਸਤਾਲ ਨੂੰ 1,04,947 ਵੋਟਾਂ ਨਾਲ ਮਾਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚੌਹਾਨ ਨੇ ਪਹਿਲੀ ਵਾਰ ਬੁੱਧਨੀ ਸੀਟ ਤੋਂ 1990 ਵਿੱਚ ਜਿੱਤ ਦਰਜ ਕੀਤੀ ਸੀ ਤੇ ਉਹ ਮੱਧ ਪ੍ਰਦੇਸ਼ ਦੇ ਸਭ ਤੋਂ ਲੰਬੇ ਸਮੇਂ ਤਕ ਮੁੱਖ ਮੰਤਰੀ ਰਹੇ ਹਨ। -ਪੀਟੀਆਈ

The post ਮੱਧ ਪ੍ਰਦੇਸ਼: ਸ਼ਿਵਰਾਜ ਚੌਹਾਨ ਬੁੱਧਨੀ ਸੀਟ ਤੋਂ ਛੇਵੀਂ ਵਾਰ ਜੇਤੂ; ਕਾਂਗਰਸੀ ਉਮੀਦਵਾਰ ਨੂੰ 1.04 ਲੱਖ ਵੋਟਾਂ ਨਾਲ ਹਰਾਇਆ appeared first on punjabitribuneonline.com.



Source link