ਬਿਟਕੁਆਇਨ ਘੁਟਾਲਾ: ਸੁਪਰੀਮ ਕੋਰਟ ਨੇ ਕੇਸ ਸੀਬੀਆਈ ਕੋਲ ਭੇਜੇ

ਬਿਟਕੁਆਇਨ ਘੁਟਾਲਾ: ਸੁਪਰੀਮ ਕੋਰਟ ਨੇ ਕੇਸ ਸੀਬੀਆਈ ਕੋਲ ਭੇਜੇ


ਨਵੀਂ ਦਿੱਲੀ, 13 ਦਸੰਬਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਬਿਟਕੁਆਇਨ ਕਿ੍ਪਟੋਕਰੰਸੀ ਘੁਟਾਲੇ ਨਾਲ ਸਬੰਧਤ ਕੇਸਾਂ ਨੂੰ ਅਗਲੀ ਜਾਂਚ ਅਤੇ ਚਾਰਜਸ਼ੀਟ ਦਾਖ਼ਲ ਕਰਨ ਲਈ ਸੀਬੀਆਈ ਕੋਲ ਭੇਜ ਦਿੱਤਾ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਜੇ.ਬੀ. ਪਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਨਿਰਦੇਸ਼ ਦਿੱਤੇ ਕਿ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਨਵੀਂ ਦਿੱਲੀ ਰਾਓਜ਼ ਐਵੇਨਿਊ ’ਚ ਵਿਸ਼ੇਸ਼ ਸੀਬੀਆਈ ਅਦਾਲਤ ’ਚ ਕੀਤੀ ਜਾਵੇਗੀ।

The post ਬਿਟਕੁਆਇਨ ਘੁਟਾਲਾ: ਸੁਪਰੀਮ ਕੋਰਟ ਨੇ ਕੇਸ ਸੀਬੀਆਈ ਕੋਲ ਭੇਜੇ appeared first on punjabitribuneonline.com.



Source link