ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 16 ਨਵੰਬਰ
ਕੇਂਦਰੀ ਜੇਲ੍ਹ ਕਪੂਰਥਲਾ ਦੇ ਕੈਦੀ ਦੇ ਪੁਲੀਸ ਹਿਰਾਸਤ ’ਚੋਂ ਫ਼ਰਾਰ ਹੋਣ ਸਬੰਧੀ ਕੋਤਵਾਲੀ ਪੁਲੀਸ ਨੇ ਹਵਾਲਾਤੀ ਤੇ ਹੈੱਡਵਾਰਡਰ ਖਿਲਾਫ਼ ਕੇਸ ਦਰਜ ਕੀਤਾ ਹੈ। ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਨੇ ਦੱਸਿਆ ਕਿ ਕੈਦੀ ਅਜੈ ਕੁਮਾਰ ਨੂੰ ਇਲਾਜ ਵਾਸਤੇ ਹੈੱਡ ਵਾਰਡਰ ਇਕਬਾਲ ਸਿੰਘ ਦੀ ਦੇਖ-ਰੇਖ ’ਚ ਭੇਜਿਆ ਸੀ ਪਰ ਉਸ ਦੀ ਲਾਪ੍ਰਵਾਹੀ ਕਾਰਨ ਕੈਦੀ ਹਿਰਾਸਤ ’ਚੋਂ ਫ਼ਰਾਰ ਹੋ ਗਿਆ। ਇਸ ਸਬੰਧੀ ਪੁਲੀਸ ਨੇ ਅਜੈ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮੁਹੱਲਾ ਸੰਤਪੁਰਾ ਤੇ ਹੈੱਡਵਾਰਡਰ ਇਕਬਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਹੈ।
The post ਕੈਦੀ ਦੇ ਫ਼ਰਾਰ ਹੋਣ ’ਤੇ ਦੋ ਖਿਲਾਫ਼ ਕੇਸ ਦਰਜ appeared first on Punjabi Tribune.










