ਕੁਸ਼ਤੀ ਵਿੱਚ ਮੋਹਿਤ ਰਾਈਏਵਾਲ ਤੇ ਕਾਲਾ ਬਾੜੋਵਾਲ ਬਰਾਬਰ

ਕੁਸ਼ਤੀ ਵਿੱਚ ਮੋਹਿਤ ਰਾਈਏਵਾਲ ਤੇ ਕਾਲਾ ਬਾੜੋਵਾਲ ਬਰਾਬਰ


ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 18 ਜਨਵਰੀ
ਲੱਖ ਦਾਤਾ ਪੀਰ ਪ੍ਰਬੰਧਕ ਕਮੇਟੀ ਤੇ ਨੱਗਰ ਖੇੜਾ ਪਿੰਡ ਕਸੌਲੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਜਵਾਹਰ ਸਿੰਘ ਹਰੀਪੁਰ ਵਾਲਿਆਂ ਦੇ ਸਾਲਾਨਾ ਮੇਲੇ ਮੌਕੇ ਕੁਸ਼ਤੀ ਦੰਗਲ ਕਰਵਾਇਆ ਗਿਆ। ਵੱਡੀ ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਮੋਹਿਤ ਰਾਈਏਵਾਲ ਤੇ ਕਾਲਾ ਬਾੜੋਵਾਲ ਦਰਮਿਆਨ ਕਰੀਬ 25 ਮਿੰਟ ਹੋਇਆ ਮੁਕਾਬਲਾ ਨਤੀਜੇ ਵਜੋਂ ਬਰਾਬਰ ਰਿਹਾ ਅਤੇ ਇੱਕ ਲੱਖ ਰੁਪਏ ਦਾ ਨਗਦ ਇਨਾਮ ਦੋਨਾਂ ਵਿਚਕਾਰ ਬਰਾਬਰ ਵੰਡਿਆ ਗਿਆ। ਪ੍ਰਬੰਧਕਾਂ ਸਾਬਕਾ ਸਰਪੰਚ ਸੋਮਨਾਥ, ਸਰਪੰਚ ਯੋਗਰਾਜ, ਰਿੰਕੂ, ਗੁਰਨਾਮ ਸਿੰਘ, ਪਰਮਜੀਤ ਪੰਮੀ ਦੋਜ਼ੀ, ਦਲਜੀਤ ਸਿੰਘ ਨੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ।

The post ਕੁਸ਼ਤੀ ਵਿੱਚ ਮੋਹਿਤ ਰਾਈਏਵਾਲ ਤੇ ਕਾਲਾ ਬਾੜੋਵਾਲ ਬਰਾਬਰ appeared first on Punjabi Tribune.



Source link