Raid at farmers home ਮਾਨਸਾ ਇਲਾਕੇ ਵਿਚ ਕਿਸਾਨ ਆਗੂਆਂ ਨੂੰ ਅੱਧੀ ਰਾਤ ਨੂੰ ਹਿਰਾਸਤ ਵਿਚ ਲਿਆ

Raid at farmers home ਮਾਨਸਾ ਇਲਾਕੇ ਵਿਚ ਕਿਸਾਨ ਆਗੂਆਂ ਨੂੰ ਅੱਧੀ ਰਾਤ ਨੂੰ ਹਿਰਾਸਤ ਵਿਚ ਲਿਆ


ਜੋਗਿੰਦਰ ਸਿੰਘ ਮਾਨ
ਮਾਨਸਾ, 4 ਮਾਰਚ
Punjab Police raid farmer leaders’ homes ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬ ਸਰਕਾਰ ਵਿਚਕਾਰ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਸਵੇਰੇ ਵੱਡੇ ਤੜਕੇ ਪੰਜਾਬ ਪੁਲੀਸ ਵੱਲੋਂ ਕਿਸਾਨਾਂ ਦੀਆਂ ਗਿ੍ਫ਼ਤਾਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਮਾਨਸਾ ਇਲਾਕੇ ਵਿੱਚ ਅਨੇਕਾਂ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲੀਸ ਵੱਲੋਂ ਕਿਸਾਨਾਂ ਨੂੰ ਘਰਾਂ ’ਚੋਂ ਹੀ ਫ਼ੜ ਲਿਆ ਗਿਆ ਹੈ।

ਮਾਨਸਾ ਪੁਲੀਸ ਵੱਲੋਂ ਹਿਰਾਸਤ ਵਿਚ ਲਏ ਗਏ ਕਿਸਾਨ ਆਗੂ।

ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿਚ ਉਲੀਕੇ ਪ੍ਰੋਗਰਾਮ ਨੂੰ ਅਸਫਲ ਕਰਨ ਲਈ ਪੰਜਾਬ ਪੁਲੀਸ ਵੱਲੋਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ, ਜ਼ਿਲ੍ਹਾ ਪ੍ਰਧਾਨ ਰਾਮਫਲ਼ ਸਿੰਘ ਚੱਕ ਅਲੀਸ਼ੇਰ, ਭੋਲਾ ਸਿੰਘ ਸਮਾਓ ਅਤੇ ਸੈਂਕੜੇ ਕਿਸਾਨਾਂ ਨੂੰ ਪੁਲੀਸ ਅੱਧੀ ਰਾਤ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵਲੋਂ ਫੋਨ ’ਤੇ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਘਰੋਂ ਬਾਹਰ ਹੋਣ ਕਰਕੇ ਫੜੇ ਜਾਣ ਤੋਂ ਬਚ ਗਏ ਹਨ ਅਤੇ ਜਥੇਬੰਦੀਆਂ ਦੇ ਹੋਰ ਅਨੇਕਾਂ ਕਾਰਕੁਨਾਂ ਨੂੰ ਫ਼ੜ ਲਿਆ ਗਿਆ ਹੈ। ਉਨ੍ਹਾਂ ਨੇ ਗ੍ਰਿਫ਼ਤਾਰੀਆਂ ਦੀ ਨਿੰਦਾ ਕਰਦਿਆਂ ਚੰਡੀਗੜ੍ਹ ਵਿਖੇ ਮੋਰਚਾ ਲਾਉਣ ਦਾ ਦਾਅਵਾ ਕੀਤਾ ਹੈ। ਇਸੇ ਦੌਰਾਨ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਵੀ ਫੋਨ ਰਾਹੀਂ ਉਨ੍ਹਾਂ ਸਮੇਤ ਅਨੇਕਾਂ ਹੋਰਾਂ ਨੂੰ ਫੜਨ ਦੀ ਜਾਣਕਾਰੀ ਸਾਂਝੀ ਕੀਤੀ ਹੈ।

The post Raid at farmers home ਮਾਨਸਾ ਇਲਾਕੇ ਵਿਚ ਕਿਸਾਨ ਆਗੂਆਂ ਨੂੰ ਅੱਧੀ ਰਾਤ ਨੂੰ ਹਿਰਾਸਤ ਵਿਚ ਲਿਆ appeared first on Punjabi Tribune.



Source link