ਕਾਰ ਤੇ ਟਿੱਪਰ ਦੀ ਹੋਈ ਟੱਕਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਪਰੈਲ
ਇਥੋਂ ਨਜ਼ਦੀਕ ਹੀ ਸਮਾਣਾ ਰੋਡ ‘ਤੇ ਸਥਿਤ ਥਾਣਾ ਪਸਿਆਣਾ ਦੇ ਪਿੰਡ ਸਵਾਜਪੁਰ ਦੇ ਕੋਲ ਇੱਕ ਕਾਰ ਅਤੇ ਟਿੱਪਰ ਦੀ ਹੋਈ ਟੱਕਰ ਦੌਰਾਨ ਇੱਕ ਮਹਿਲਾ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਇਹ ਦੋਵੇਂ ਸਵਿਫਟ ਕਾਰ ਵਿੱਚ ਸਵਾਰ ਸਨ।
ਕਾਰ ਨੂੰ 30 ਸਾਲਾ ਸਤਨਾਮ ਸਿੰਘ ਨਾਮੀ ਵਿਅਕਤੀ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਟਿੱਪਰ ਦਾ ਡਰਾਈਵਰ ਫ਼ਰਾਰ ਹੋ ਗਿਆ। ਥਾਣਾ ਪਸਿਆਣਾ ਦੀ ਪੁਲੀਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕਾਂ ਦੀਆਂ ਲਾਸ਼ਾਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦੀਆਂ ਗਈਆਂ ਹਨ। ਮ੍ਰਿਤਕਾਂ ਦਾ ਸਬੰਧ ਮੂਲੇਪੁਰ ਥਾਣੇ ਅਧੀਨ ਪੈਂਦੇ ਇੱਕ ਪਿੰਡ ਨਾਲ ਦੱਸਿਆ ਜਾਂਦਾ ਹੈ।
The post Punjab News – Road Accident: ਸੜਕ ਹਾਦਸੇ ’ਚ ਮਹਿਲਾ ਸਮੇਤ ਦੋ ਹਲਾਕ appeared first on Punjabi Tribune.









