JEE (Main) ਦੇ ਨਤੀਜਿਆਂ ਦਾ ਐਲਾਨ, 24 ਉਮੀਦਵਾਰਾਂ ਨੇ ਪੂਰੇ 100 ਅੰਕ ਪ੍ਰਾਪਤ ਕੀਤੇ

JEE (Main) ਦੇ ਨਤੀਜਿਆਂ ਦਾ ਐਲਾਨ, 24 ਉਮੀਦਵਾਰਾਂ ਨੇ ਪੂਰੇ 100 ਅੰਕ ਪ੍ਰਾਪਤ ਕੀਤੇ


ਨਵੀਂ ਦਿੱਲੀ, 19 ਅਪਰੈਲ

JEE(Main) Results: ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਐਲਾਨੇ ਗਏ JEE (ਮੇਨ) ਪ੍ਰੀਖਿਆ ਦੇ ਨਤੀਜਿਆਂ ਵਿੱਚ ਚੌਵੀ ਉਮੀਦਵਾਰਾਂ ਨੇ ਸੰਪੂਰਨ 100 ਅੰਕ ਪ੍ਰਾਪਤ ਕੀਤੇ। ਰਾਜਸਥਾਨ ਵਿਚ ਸੰਪੂਰਨ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਕ ਵਿਦਿਆਰਥਣ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਵਿਚ ਸ਼ਾਮਲ ਹੈ।
ਇਸ ਦੌਰਾਨ ਜਾਅਲੀ ਦਸਤਾਵੇਜ਼ਾਂ ਸਮੇਤ ਗਲਤ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਪਾਏ ਗਏ 110 ਉਮੀਦਵਾਰਾਂ ਦੇ ਨਤੀਜੇ ਰੋਕ ਦਿੱਤੇ ਗਏ ਹਨ। ਮਹੱਤਵਪੂਰਨ ਪ੍ਰੀਖਿਆ ਦੇ ਦੂਜੇ ਐਡੀਸ਼ਨ ਲਈ 9.92 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਜੇਈਈ (ਮੇਨ) ਪੇਪਰ 1 ਅਤੇ ਪੇਪਰ 2 ਦੇ ਨਤੀਜਿਆਂ ਦੇ ਆਧਾਰ ’ਤੇ ਉਮੀਦਵਾਰਾਂ ਨੂੰ ਜੇਈਈ (ਐਡਵਾਂਸਡ) ਲਈ ਸ਼ਾਰਟਲਿਸਟ ਕੀਤਾ ਜਾਵੇਗਾ, ਜੋ ਕਿ 23 ਪ੍ਰਮੁੱਖ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਵਿੱਚ ਦਾਖਲੇ ਲਈ ਇੱਕ-ਸਟਾਪ ਪ੍ਰੀਖਿਆ ਹੈ। -ਪੀਟੀਆਈ

The post JEE (Main) ਦੇ ਨਤੀਜਿਆਂ ਦਾ ਐਲਾਨ, 24 ਉਮੀਦਵਾਰਾਂ ਨੇ ਪੂਰੇ 100 ਅੰਕ ਪ੍ਰਾਪਤ ਕੀਤੇ appeared first on Punjabi Tribune.



Source link