Haryana : ਹੱਥਨੀਕੁੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ

Haryana : ਹੱਥਨੀਕੁੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ


Haryana : ਹੱਥਨੀਕੁੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ

– 7 ਜ਼ਿਲ੍ਹਿਆਂ ‘ਚ ਅੱਜ ਵੀ ਮੀਂਹ ਦਾ Yellow ਅਲਰਟ ਜਾਰੀ

ਹਰਿਆਣਾ, 18 ਅਗਸਤ 2025 (ਵਿਸ਼ਵ ਵਾਰਤਾ): ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਅੱਜ ਵੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ, ਰੋਹਤਕ ਅਤੇ ਸੋਨੀਪਤ ਵਿੱਚ ਬਾਰਿਸ਼ ਹੋ ਸਕਦੀ ਹੈ।

ਉੱਤਰੀ ਭਾਰਤ ਵਿੱਚ ਭਾਰੀ ਬਾਰਿਸ਼ ਕਾਰਨ, ਯਮੁਨਾ ਨਦੀ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਵਿਚਾਲੇ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਸਥਿਤ ਹਥਿਨੀਕੁੰਡ ਬੈਰਾਜ ਦੇ ਸਾਰੇ 18 ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।

ਹਰਿਆਣਾ ਦੇ ਯਮੁਨਾਨਗਰ ਵਿੱਚ ਹਥਿਨੀਕੁੰਡ ਬੈਰਾਜ ਤੋਂ ਇੱਕ ਲੱਖ 78 ਹਜ਼ਾਰ 996 ਕਿਊਸਿਕ ਪਾਣੀ ਛੱਡਿਆ ਗਿਆ, ਜੋ ਕੁਝ ਘੰਟਿਆਂ ਵਿੱਚ ਦਿੱਲੀ ਪਹੁੰਚ ਜਾਵੇਗਾ। ਇਸ ਨਾਲ ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧੇਗਾ ਅਤੇ ਦਿੱਲੀ ਦੇ ਕੁਝ ਖੇਤਰ ਹੜ੍ਹਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ।

ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਰਾਜਧਾਨੀ ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਇਸ ਕਾਰਨ ਯਮੁਨਾ ਦੇ ਕੰਢੇ ਸਥਿਤ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Haryana : ਹੱਥਨੀਕੁੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link