Bollywood News : ਪ੍ਰੀਤੀ ਜ਼ਿੰਟਾ ਨੇ ਅਮਰੀਕਾ ਵਿੱਚ ਮਨਾਈ ਜਨਮ ਅਸ਼ਟਮੀ ; ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਸ਼ਨ ਦੀ ਝਲਕ ਅਤੇ ਅਨੁਭਵ
ਮੁੰਬਈ, 18 ਅਗਸਤ (ਵਿਸ਼ਵ ਵਾਰਤਾ) Bollywood News : ਬਾਲੀਵੁੱਡ ਅਦਾਕਾਰਾ ਅਤੇ ਆਈਪੀਐਲ ਦੀ ਪੰਜਾਬ ਕਿੰਗਜ਼ ਫਰੈਂਚਾਇਜ਼ੀ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਨੇ ਲਾਸ ਏਂਜਲਸ ਦੇ ਵੈਲੀ ਹਿੰਦੂ ਮੰਦਰ ਵਿੱਚ ਜਨਮ ਅਸ਼ਟਮੀ ਮਨਾਈ। ਪ੍ਰੀਤੀ ਜ਼ਿੰਟਾ ਨੇ ਵੈਲੀ ਹਿੰਦੂ ਮੰਦਿਰ ਵਿੱਚ ਜਨਮ ਅਸ਼ਟਮੀ ਮਨਾਉਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਹ ਜਨਮ ਅਸ਼ਟਮੀ ਦੇ ਜਸ਼ਨ ਵਿੱਚ ਪਰਿਵਾਰ ਨਾਲ ਸ਼ਾਮਲ ਹੋਈ ਅਤੇ ਇੱਕ ਪੰਜਾਬੀ ਸੂਟ ਵਿੱਚ ਮੰਦਰ ਪਹੁੰਚੀ।
ਪ੍ਰੀਤੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਜਸ਼ਨ ਦੀਆਂ ਫੋਟੋਆਂ ਅਤੇ ਅਨੁਭਵ ਸਾਂਝੇ ਕੀਤੇ ਅਤੇ ਕਿਹਾ ਕਿ ਜਨਮ ਅਸ਼ਟਮੀ ਦਾ ਜਸ਼ਨ ਬਹੁਤ ਭਾਵੁਕ ਅਤੇ ਮਜ਼ੇਦਾਰ ਸੀ। ਉਸਨੇ ਮੰਦਰ, ਪੰਡਿਤ ਜੀ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਨੂੰ ਪਿਆਰ ਅਤੇ ਸਵਾਗਤ ਦਾ ਅਹਿਸਾਸ ਕਰਵਾਇਆ।
View this post on Instagram
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Bollywood News : ਪ੍ਰੀਤੀ ਜ਼ਿੰਟਾ ਨੇ ਅਮਰੀਕਾ ਵਿੱਚ ਮਨਾਈ ਜਨਮ ਅਸ਼ਟਮੀ ; ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਸ਼ਨ ਦੀ ਝਲਕ ਅਤੇ ਅਨੁਭਵ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.









