Delhi ਤਾਜ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
– ਅਲਰਟ ‘ਤੇ ਖੁਫੀਆ ਏਜੰਸੀਆਂ
ਨਵੀ ਦਿੱਲੀ 13 ਸਤੰਬਰ 2025 (ਵਿਸ਼ਵ ਵਾਰਤਾ): ਦਿੱਲੀ ਦੇ ਤਾਜ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਖੁਫੀਆ ਏਜੰਸੀਆਂ ਇਸ ਬਾਰੇ ਚੌਕਸ ਹੋ ਗਈਆਂ ਹਨ। ਸ਼ਨੀਵਾਰ ਨੂੰ ਤਾਜ ਪੈਲੇਸ ਹੋਟਲ ਨੂੰ ਬੰਬ ਦੀ ਧਮਕੀ ਵਾਲਾ ਇੱਕ ਈਮੇਲ ਮਿਲਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾ ਸ਼ੁੱਕਰਵਾਰ ਨੂੰ ਦਿੱਲੀ ਅਤੇ ਬੰਬੇ ਹਾਈ ਕੋਰਟਾਂ ਨੂੰ ਬੰਬ ਦੀ ਧਮਕੀ ਮਿਲੀ ਸੀ।
ਦੱਸ ਦਈਏ ਕਿ ਤਾਜ ਪੈਲੇਸ ਇੱਕ ਪੰਜ ਤਾਰਾ ਹੋਟਲ ਹੈ। ਇਹ ਦਿੱਲੀ ਦੇ ਪਾਸ਼ ਖੇਤਰ ਚਾਣਕਿਆਪੁਰੀ ਵਿੱਚ ਸਥਿਤ ਹੈ। ਡਿਪਲੋਮੈਟ, ਸਿਆਸਤਦਾਨ, ਕਾਰੋਬਾਰੀ ਸਮੇਤ ਕਈ ਵੀਆਈਪੀ ਅਤੇ ਵੀਵੀਆਈਪੀ ਅਕਸਰ ਇੱਥੇ ਠਹਿਰਦੇ ਹਨ। ਇਸ ਕਾਰਨ ਕਰਕੇ ਖੁਫੀਆ ਏਜੰਸੀਆਂ ਇਸ ਧਮਕੀ ਨੂੰ ਬਹੁਤ ਗੰਭੀਰਤਾ ਨਾਲ ਦੇਖ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Delhi ਤਾਜ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.









