Milk Price hike:  ਮਹਿੰਗਾਈ ਦਾ ਝਟਕਾ, ਦੁੱਧ 5 ਰੁਪਏ ਪ੍ਰਤੀ ਲੀਟਰ ਮਹਿੰਗਾ , ਨਵੀਆਂ ਦਰਾਂ ਅੱਜ ਤੋਂ ਲਾਗੂ

Milk Price hike:  ਮਹਿੰਗਾਈ ਦਾ ਝਟਕਾ, ਦੁੱਧ 5 ਰੁਪਏ ਪ੍ਰਤੀ ਲੀਟਰ ਮਹਿੰਗਾ , ਨਵੀਆਂ ਦਰਾਂ ਅੱਜ ਤੋਂ ਲਾਗੂ


Jammu Kashmir Milk Price hike:  ਜੰਮੂ-ਕਸ਼ਮੀਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਡੇਅਰੀ ਫਾਰਮਰਜ਼ ਐਸੋਸੀਏਸ਼ਨ (JKDFA) ਨੇ ਦੁੱਧ ਦੇ ਰੇਟਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਲਿਆ ਹੈ। ਨਵੀਆਂ ਕੀਮਤਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ।

 ਜੰਮੂ-ਕਸ਼ਮੀਰ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸਿੰਘ ਚਿੱਬ ਨੇ ਵਿਸ਼ਵ ਦੁੱਧ ਦਿਵਸ ਮੌਕੇ ਇਹ ਐਲਾਨ ਕਰਦਿਆਂ ਕਿਹਾ ਕਿ ਪਸ਼ੂਆਂ ਦੇ ਚਾਰੇ, ਦਵਾਈਆਂ, ਟਰਾਂਸਪੋਰਟ ਅਤੇ ਹੋਰ ਖਰਚਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਪੁਰਾਣੀਆਂ ਕੀਮਤਾਂ ‘ਤੇ ਡੇਅਰੀ ਕਾਰੋਬਾਰ ਚਲਾਉਣਾ ਮੁਸ਼ਕਲ ਹੋ ਗਿਆ ਸੀ।

 ਪੜ੍ਹੋ ਹੋਰ ਖ਼ਬਰਾਂ :  ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਹਾਦਸੇ ‘ਚ ਪਾਇਲਟ ਦੀ ਮੌਤ, ਪਤਨੀ ਨਾਲ ਭਰੀ ਸੀ ਉਡਾਣ , ਪਲਾਂ ‘ਚ ਉਜੜੀ ਖੁਸ਼ੀਆਂ ਭਰੀ ਜ਼ਿੰਦਗੀ 

ਨਵੀਆਂ ਕੀਮਤਾਂ

🥛 ਫੁੱਲ ਕ੍ਰੀਮ ਦੁੱਧ – 72 ਰੁਪਏ ਪ੍ਰਤੀ ਲੀਟਰ
🐄 ਗਾਂ ਦਾ ਦੁੱਧ – 62 ਰੁਪਏ ਪ੍ਰਤੀ ਲੀਟਰ
🥛 ਟੋਨਡ ਦੁੱਧ – 60 ਰੁਪਏ ਪ੍ਰਤੀ ਲੀਟਰ
🥛 ਡਬਲ ਟੋਨਡ ਦੁੱਧ – 54 ਰੁਪਏ ਪ੍ਰਤੀ ਲੀਟਰ

ਐਸੋਸੀਏਸ਼ਨ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਦੇ ਹੋਰ ਇਲਾਕਿਆਂ ਵਿੱਚ ਸਥਾਨਕ ਹਾਲਾਤਾਂ ਅਤੇ ਸਪਲਾਈ ਪ੍ਰਬੰਧ ਅਨੁਸਾਰ ਕੀਮਤਾਂ ਵੱਖ-ਵੱਖ ਹੋ ਸਕਦੀਆਂ ਹਨ।

ਪੇਂਡੂ ਤੇ ਸ਼ਹਿਰੀ ਖਪਤਕਾਰਾਂ ‘ਤੇ ਅਸਰ

ਇਸ ਵਾਧੇ ਤੋਂ ਪਹਿਲਾਂ ਕਸ਼ਮੀਰ ਘਾਟੀ ਵਿੱਚ ਦੁੱਧ ਦੀ ਔਸਤ ਕੀਮਤ ਕਰੀਬ 54 ਰੁਪਏ ਪ੍ਰਤੀ ਲੀਟਰ ਸੀ। ਪੇਂਡੂ ਖੇਤਰਾਂ ਵਿੱਚ ਦੁੱਧ ਆਮ ਤੌਰ ‘ਤੇ 50 ਰੁਪਏ ਅਤੇ ਸ਼ਹਿਰੀ ਖੇਤਰਾਂ ਵਿੱਚ 55 ਤੋਂ 60 ਰੁਪਏ ਪ੍ਰਤੀ ਲੀਟਰ ਵਿਕਦਾ ਸੀ।ਦੁੱਧ ਦੀਆਂ ਕੀਮਤਾਂ ਵਿੱਚ ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਸਹਿ ਰਹੇ ਹਨ। ਈਂਧਨ, ਖਾਦ ਪਦਾਰਥਾਂ ਅਤੇ ਦਵਾਈਆਂ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਦੁੱਧ ਮਹਿੰਗਾ ਹੋਣ ਨਾਲ ਘਰੇਲੂ ਬਜਟ ‘ਤੇ ਹੋਰ ਬੋਝ ਪੈ ਸਕਦਾ ਹੈ, ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਾਲੇ ਪਰਿਵਾਰਾਂ ‘ਤੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



Source link