Mumbai children hostage :17 ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਰੋਹਿਤ ਆਰੀਆ ਦੀ ਮੌਤ

Mumbai children hostage :17 ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਰੋਹਿਤ ਆਰੀਆ ਦੀ ਮੌਤ


Mumbai children hostage :17 ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਰੋਹਿਤ ਆਰੀਆ ਦੀ ਮੌਤ;

– ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਲੱਗੀ ਗੋਲੀ

ਮੁੰਬਈ, 30 ਅਕਤੂਬਰ (ਵਿਸ਼ਵ ਵਾਰਤਾ): ਮੁੰਬਈ ਦੇ ਪਵਈ ਸਥਿਤ ਆਰਏ ਸਟੂਡੀਓ ਵਿੱਚ 17 ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਰੋਹਿਤ ਆਰੀਆ ਦੀ ਮੌਤ ਹੋ ਗਈ ਹੈ। ਉਸਨੂੰ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਘਟਨਾ ਸਥਾਨ ਤੋਂ ਇੱਕ ਏਅਰ ਗਨ ਅਤੇ ਰਸਾਇਣ ਬਰਾਮਦ ਕੀਤੇ ਗਏ ਹਨ। ਹਾਲਾਂਕਿ ਮੁਲਜ਼ਮ ਰੋਹਿਤ ਆਰੀਆ ਦਾ ਮਕਸਦ ਅਜੇ ਵੀ ਸਪਸ਼ਟ ਨਹੀਂ ਹੈ। ਪੁਲਿਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਦੱਸ ਦੇਈਏ ਕਿ ਰੋਹਿਤ ਆਰੀਆ ਨੇ ਪੋਵਈ ਦੇ ਆਰਏ ਸਟੂਡੀਓ ‘ਚ ਅੱਜ 17 ਬੱਚਿਆਂ ਸਮੇਤ ਕੁੱਲ 19 ਲੋਕਾਂ ਨੂੰ ਅਗਵਾ ਕੀਤਾ ਸੀ। ਲਗਭਗ 100 ਬੱਚੇ ਸਟੂਡੀਓ ਵਿੱਚ ਐਕਟਿੰਗ ਕਲਾਸਾਂ ਅਤੇ ਆਡੀਸ਼ਨ ਲਈ ਪਹੁੰਚੇ ਸਨ।ਰੋਹਿਤ ਆਰੀਆ, ਜੋ ਉੱਥੇ ਕੰਮ ਕਰਦਾ ਸੀ ਅਤੇ ਆਪਣੇ ਆਪ ਨੂੰ ਯੂਟਿਊਬਰ ਦੱਸਦਾ ਸੀ, ਪਿਛਲੇ ਚਾਰ-ਪੰਜ ਦਿਨਾਂ ਤੋਂ ਬੱਚਿਆਂ ਦਾ ਆਡੀਸ਼ਨ ਲੈ ਰਿਹਾ ਸੀ। ਵੀਰਵਾਰ ਨੂੰ, ਉਸਨੇ 80 ਬੱਚਿਆਂ ਨੂੰ ਵਾਪਸ ਭੇਜ ਦਿੱਤਾ ਪਰ ਉੱਥੇ 17 ਬੱਚਿਆਂ ਨੂੰ ਬੰਧਕ ਬਣਾ ਲਿਆ ਗਿਆ। ਜਿਵੇਂ ਹੀ ਮੁੰਬਈ ਪੁਲਿਸ ਨੂੰ ਬੱਚਿਆਂ ਨੂੰ ਬੰਧਕ ਬਣਾਏ ਜਾਣ ਦੀ ਜਾਣਕਾਰੀ ਮਿਲੀ, ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਸਥਾਨਕ ਪੁਲਿਸ, ਏਟੀਐਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ।

ਇਸ ਦੌਰਾਨ ਰੋਹਿਤ ਅੰਦਰੋਂ ਪੁਲਿਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਕੋਈ ਵੀ ਹਮਲਾਵਰ ਕਾਰਵਾਈ ਉਸਨੂੰ ਭੜਕਾ ਸਕਦੀ ਹੈ। ਉਸਨੂੰ ਭੜਕਾਇਆ ਨਾ ਜਾਵੇ, ਨਹੀਂ ਤਾਂ ਉਹ ਅਜਿਹਾ ਕਦਮ ਚੁੱਕੇਗਾ ਜਿਸ ਨਾਲ ਬੱਚਿਆਂ ਨੂੰ ਨੁਕਸਾਨ ਪਹੁੰਚੇ। ਉਸਨੇ ਇਹ ਵੀ ਕਿਹਾ ਕਿ “ਮੈਂ ਇੱਕ ਯੋਜਨਾ ਬਣਾਈ ਹੈ ਅਤੇ ਇੱਥੇ ਕੁਝ ਬੱਚਿਆਂ ਨੂੰ ਬੰਧਕ ਬਣਾ ਕੇ ਰੱਖਿਆ ਹੈ।”

ਆਰਏ ਸਟੂਡੀਓ ਵਿੱਚ 17 ਬੱਚਿਆਂ, 1 ਬਜ਼ੁਰਗ ਨਾਗਰਿਕ ਅਤੇ 1 ਆਮ ਆਦਮੀ ਨੂੰ ਬੰਧਕ ਬਣਾਉਣ ਵਾਲੇ ਰੋਹਿਤ ਆਰੀਆ ਨੂੰ ਪੁਲਿਸ ਨੇ ਏਅਰਗਨ ਅਤੇ ਕੁਝ ਸ਼ੱਕੀ ਰਸਾਇਣਕ ਪਦਾਰਥਾਂ ਨਾਲ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਰੋਹਿਤ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਰੋਹਿਤ ‘ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਵਿੱਚ ਰੋਹਿਤ ਨੂੰ ਵੀ ਗੋਲੀ ਲੱਗੀ ਅਤੇ ਪੁਲਿਸ ਨੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਡਾਕਟਰਾਂ ਨੇ ਹਸਪਤਾਲ ਵਿੱਚ ਰੋਹਿਤ ਨੂੰ ਮ੍ਰਿਤਕ ਐਲਾਨ ਦਿੱਤਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Mumbai children hostage :17 ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਰੋਹਿਤ ਆਰੀਆ ਦੀ ਮੌਤ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link