Haryana: ਅੱਜ ਵਿਆਹ ਦੇ ਬੰਧਨ ਵਿੱਚ ਬੱਝੇਗੀ ਅੰਤਰਰਾਸ਼ਟਰੀ ਪਹਿਲਵਾਨ ਪੂਜਾ ਢਾਂਡਾ
– ਕਾਰੋਬਾਰੀ ਅਭਿਸ਼ੇਕ ਬੋਰਾ ਨਾਲ ਲਵੇਗੀ ਫੇਰੇ
ਹਰਿਆਣਾ, 13 ਨਵੰਬਰ (ਵਿਸ਼ਵ ਵਾਰਤਾ): ਹਰਿਆਣਾ ਦੀ ਅੰਤਰਰਾਸ਼ਟਰੀ ਪਹਿਲਵਾਨ ਪੂਜਾ ਢਾਂਡਾ ਅੱਜ ਅੱਜ ਵਿਆਹ ਦੇ ਬੰਧਨ ਚ ਬੱਝਣ ਜਾ ਰਹੀ ਹੈ। ਪੂਜਾ ਹਿਸਾਰ ਦੇ ਤੋਸ਼ਾਮ ਰੋਡ ‘ਤੇ ਤਾਜ ਪੈਲੇਸ ਵਿੱਚ ਕਾਰੋਬਾਰੀ ਅਭਿਸ਼ੇਕ ਬੋਰਾ ਨਾਲ ਵਿਆਹ ਕਰਵਾਏਗੀ। ਵਿਆਹ ਦੀ ਬਰਾਤ ਸ਼ਾਮ 7 ਵਜੇ ਤੋਸ਼ਾਮ ਰੋਡ ‘ਤੇ ਤਾਜ ਪੈਲੇਸ ਵਿਖੇ ਪਹੁੰਚੇਗੀ। ਇਸ ਤੋਂ ਬਾਅਦ ਵਿਆਹ ਦੀਆਂ ਰਸਮਾਂ ਸ਼ੁਰੂ ਹੋਣਗੀਆਂ।ਇਸ ਜੋੜੇ ਦੀ ਮੰਗਣੀ ਲਗਭਗ ਤਿੰਨ ਮਹੀਨੇ ਪਹਿਲਾਂ 7 ਅਗਸਤ ਨੂੰ ਹੋਈ ਸੀ।
ਦੱਸ ਦਈਏ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੂਜਾ ਢਾਂਡਾ ਦੀ ਮਹਿੰਦੀ ਰਸਮ ਅਤੇ ਔਰਤਾਂ ਦੀ ਸੰਗੀਤ ਰਸਮ ਹੋਈ ਸੀ। ਪੂਜਾ ਨੇ ਇਸ ਸਮਾਗਮ ਵਿੱਚ ਡਾਂਸ ਕੀਤਾ। ਪੂਜਾ ਨੇ ਆਪਣੇ ਹੱਥਾਂ ‘ਤੇ ਮਹਿੰਦੀ ਨਾਲ “ਅਭਿਸ਼ੇਕ ਕੀ ਦੁਲਹਨੀਆ” ਲਿਖਿਆ ਹੋਇਆ ਸੀ। ਦੋਵੇਂ ਇੱਕ ਅਰੇਂਜਡ ਮੈਰਿਜ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪੂਜਾ ਦਾ ਰੋਕਾ ਸਮਾਰੋਹ 23 ਫਰਵਰੀ ਨੂੰ ਹੋਇਆ ਸੀ। ਪੂਜਾ ਇਸ ਸਮੇਂ ਹਿਸਾਰ ਦੇ ਸੁੰਦਰ ਨਗਰ ਵਿੱਚ ਰਹਿੰਦੀ ਹੈ ਅਤੇ ਹਿਸਾਰ ਵਿੱਚ ਇੱਕ ਸੀਨੀਅਰ ਕੁਸ਼ਤੀ ਟ੍ਰੇਨਰ ਵਜੋਂ ਕੰਮ ਕਰਦੀ ਹੈ। ਮੰਗਣੀ ਤੋਂ ਬਾਅਦ, ਪੂਜਾ ਨੇ ਰਾਜਸਥਾਨ ਦੇ ਵੱਖ-ਵੱਖ ਸਥਾਨਾਂ ‘ਤੇ ਪ੍ਰੀ-ਵੈਡਿੰਗ ਸ਼ੂਟਿੰਗਾਂ ਵੀ ਕੀਤੀਆਂ। ਪੂਜਾ ਨੇ ਸਾਰੇ ਵੀਡੀਓ ਅਤੇ ਫੋਟੋਆਂ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸਾਂਝੀਆਂ ਕੀਤੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Haryana: ਅੱਜ ਵਿਆਹ ਦੇ ਬੰਧਨ ਵਿੱਚ ਬੱਝੇਗੀ ਅੰਤਰਰਾਸ਼ਟਰੀ ਪਹਿਲਵਾਨ ਪੂਜਾ ਢਾਂਡਾ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.









