ਪੰਜਾਬ ਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ, ਬਿਜਲੀ ਖ਼ਪਤਕਾਰਾਂ ‘ਚ ਮੱਚਿਆ ਹਾਹਾਕਾਰ; ਪਾਵਰਕਾਮ ਨੇ ਇਨ੍ਹਾਂ ਲੋਕਾਂ ਦੇ ਕੱਟੇ ਕੂਨੇਕਸ਼ਨ…

ਪੰਜਾਬ ਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ, ਬਿਜਲੀ ਖ਼ਪਤਕਾਰਾਂ ‘ਚ ਮੱਚਿਆ ਹਾਹਾਕਾਰ; ਪਾਵਰਕਾਮ ਨੇ ਇਨ੍ਹਾਂ ਲੋਕਾਂ ਦੇ ਕੱਟੇ ਕੂਨੇਕਸ਼ਨ…


Ludhiana News: ਪੰਜਾਬ ਵਾਸੀਆਂ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਡਿਫਾਲਟਰ ਖਪਤਕਾਰਾਂ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੈਂਟ੍ਰਲ ਜ਼ੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਦੀ ਅਗਵਾਈ ’ਚ ਵਿਭਾਗ ਨੇ ਡਿਫਾਲਟਰ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ। ਸਿਰਫ ਮਾਰਚ ਮਹੀਨੇ ਦੇ ਸ਼ੁਰੂਆਤੀ 10 ਦਿਨਾਂ ’ਚ ਹੀ ਵਿਭਾਗ ਨੇ 1,14,916 ਖਪਤਕਾਰਾਂ ਖਿਲਾਫ ਐਕਸ਼ਨ ਲੈਂਦਿਆਂ 249.05 ਕਰੋੜ ਰੁਪਏ ਦੀ ਜ਼ਬਰਦਸਤ ਰਿਕਵਰੀ ਕਰਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। 

ਜਾਣੋ ਕਿੰਨੇ ਕੁਨੈਕਸ਼ਨ ਕੱਟੇ ਗਏ?

ਇਸ ਦੌਰਾਨ ਚੀਫ ਇੰਜੀਨੀਅਰ ਹਾਂਸ ਦੀ ਅਗਵਾਈ ਵਾਲੀ ਟੀਮ ’ਚ ਈਸਟ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਸੁਰਜੀਤ ਸਿੰਘ ਅਤੇ ਵੈਸਟ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਕੁਲਵਿੰਦਰ ਸਿੰਘ ਸ਼ਾਮਲ ਸਨ। ਉਨ੍ਹਾਂ ਦੀ ਨਿਗਰਾਨੀ ਹੇਠ ਐਕਸੀਅਨ ਅਤੇ ਐੱਸ. ਡੀ. ਓਜ਼ ਨੇ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ’ਚ ਆਕਰਮਕ ਤੇਵਰ ਅਪਣਾਏ। ਸ਼ਹਿਰ ਦੀਆਂ 9 ਡਵੀਜ਼ਨਾਂ-ਸੁੰਦਰ ਨਗਰ, ਸੀ. ਐੱਮ. ਸੀ., ਸਿਟੀ ਸੈਂਟਰ, ਫੋਕਲ ਪੁਆਇੰਟ, ਜਨਤਾ ਨਗਰ, ਸਿਟੀ ਵੈਸਟ, ਅਗਰ-ਨਗਰ, ਮਾਡਲ ਟਾਊਨ ਅਤੇ ਅਸਟੇਟ ਡਵੀਜ਼ਨ ’ਚ ਸਖਤ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਸਬ-ਅਰਬਨ ਇਲਾਕਿਆਂ ਜਿਵੇਂ ਅੱਡਾ ਦਾਖਾ, ਮੁੱਲਾਂਪੁਰ, ਜਗਰਾਓਂ, ਰਾਏਕੋਟ, ਲਲਤੋਂ, ਮੰਡੀ ਅਹਿਮਦਗੜ੍ਹ ਸਮੇਤ ਖੰਨਾ, ਦੋਰਾਹਾ, ਸਰਹਿੰਦ ਅਤੇ ਅਮਲੋਹ ’ਚ ਵੀ ਮੁਹਿੰਮ ਚਲਾਈ ਗਈ। 

1 ਤੋਂ 10 ਮਾਰਚ ਦੌਰਾਨ ਲਗਭਗ 10,000 ਡਿਫਾਲਟਰਾਂ ਦੇ ਕੁਨੈਕਸ਼ਨ ਕੱਟੇ ਗਏ ਅਤੇ ਬਾਕੀ ਖਪਤਕਾਰਾਂ ਤੋਂ ਬਕਾਇਆ ਰਾਸ਼ੀ ਵਸੂਲੀ ਗਈ। ਦੇਖਣ ’ਚ ਆਇਆ ਕਿ ਜਦੋਂ ਮੁਲਾਜ਼ਮ ਕਾਰਵਾਈ ਲਈ ਪਹੁੰਚਦੇ ਹਨ ਤਾਂ ਖਪਤਕਾਰ ਸਿਫਾਰਿਸ਼ਾਂ ਜਾਂ ਕਿਸ਼ਤਾਂ ’ਚ ਬਿੱਲ ਭਰਨ ਦੇ ਬਹਾਨੇ ਬਣਾ ਕੇ ਕਾਰਵਾਈ ਰੋਕਣ ਦੀ ਕੋਸ਼ਿਸ਼ ਕਰਦੇ ਹਨ।

ਚੀਫ ਇੰਜੀਨੀਅਰ ਵੱਲੋਂ ਖਪਤਕਾਰਾਂ ਨੂੰ ਅਪੀਲ

ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਖਪਤਕਾਰਾਂ ਨੂੰ ਪਹਿਲਾਂ ਕਿਸ਼ਤਾਂ ਦੀ ਸਹੂਲਤ ਵੀ ਦਿੱਤੀ ਸੀ। ਉਨ੍ਹਾਂ ਅਪੀਲ ਕੀਤੀ ਕਿ ਖਪਤਕਾਰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਖੁਦ ਅੱਗੇ ਆ ਕੇ ਆਪਣੇ ਬਕਾਇਆ ਬਿੱਲ ਜਮ੍ਹਾ ਕਰਵਾਉਣ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



Source link