PM ਮੋਦੀ ਦੇ ਬਰਾਬਰ ਪਹੁੰਚਿਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਯੂਟਿਊਬ ‘ਤੇ ਬਣਾਇਆ ਨਵਾਂ ਰਿਕਾਰਡ

PM ਮੋਦੀ ਦੇ ਬਰਾਬਰ ਪਹੁੰਚਿਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਯੂਟਿਊਬ ‘ਤੇ ਬਣਾਇਆ ਨਵਾਂ ਰਿਕਾਰਡ


Sidhu Moosewala’s New Record : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ 3 ਕਰੋੜ ਸਬਸਕ੍ਰਾਈਬਰ ਹੋ ਗਏ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਚੈਨਲ ‘ਤੇ 2 ਕਰੋੜ ਫੈਨਜ਼ ਜੁੜੇ ਹਨ। 3 ਕਰੋੜ ਫਾਲੋਅਰਜ਼ ਦੇ ਨਾਲ ਸਿੱਧੂ ਮੂਸੇਵਾਲਾ ਪੰਜਾਬ ਦੇ ਪਹਿਲੇ ਗਾਇਕ ਬਣ ਗਏ ਹਨ।  ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਕਾਰਤ ਯੂਟਿਊਬ ਚੈਨਲ (3.1 ਕਰੋੜ) ਦੇ ਬਰਾਬਰ ਸਬਸਕ੍ਰਾਈਬਰ ਪਹੁੰਚ ਗਏ ਹਨ।

Tea : ਸਵੇਰੇ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਹੋ ਸਕਦਾ ਖਤਰਨਾਕ?

ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਟਿਊਬ ਚੈਨਲ ਦੇ ਲਗਭਗ 30.1 ਮਿਲੀਅਨ ਸਬਸਕ੍ਰਾਈਬਰ ਹਨ ,ਜਿਨ੍ਹਾਂ ਵਿੱਚ 34,000 ਤੋਂ ਵੱਧ ਵੀਡੀਓ ਹਨ, ਜਦੋਂ ਕਿ ਸਿੱਧੂ ਮੂਸੇਵਾਲਾ ਨੇ 125 ਵੀਡੀਓਜ਼ ਨਾਲ ਇਹ ਮਕਾਮ ਹਾਸਲ ਕੀਤਾ ਹੈ।

PM ਮੋਦੀ ਦੇ ਬਰਾਬਰ ਪਹੁੰਚਿਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਯੂਟਿਊਬ 'ਤੇ ਬਣਾਇਆ ਨਵਾਂ ਰਿਕਾਰਡ


PM ਮੋਦੀ ਦੇ ਬਰਾਬਰ ਪਹੁੰਚਿਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਯੂਟਿਊਬ 'ਤੇ ਬਣਾਇਆ ਨਵਾਂ ਰਿਕਾਰਡ

ਰਿਕਾਰਡ ਬਣਨ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਉਹ ਰਿਕਾਰਡ ਤੋਂ ਖੁਸ਼ ਹਨ ਪਰ ਇੱਕ ਦੁੱਖ ਇਹ ਵੀ ਹੈ ,ਅੱਜ ਉਨ੍ਹਾਂ ਦਾ ਬੇਟਾ ਉਨ੍ਹਾਂ ਦੇ ਨਾਲ ਨਹੀਂ ਹੈ। ਸਿੱਧੂ ਆਪਣੇ ਬਣਾਏ ਹਰ ਰਿਕਾਰਡ ਦਾ ਜਸ਼ਨ ਮਨਾਉਂਦਾ ਸੀ। ਜੇ ਉਹ ਅੱਜ ਜ਼ਿੰਦਾ ਹੁੰਦਾ ਤਾਂ ਉਹ ਬਹੁਤ ਖੁਸ਼ ਹੁੰਦਾ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਘਰ ਵਿੱਚ ਇਨ੍ਹਾਂ ਪਲਾਂ ਦਾ ਜਸ਼ਨ ਮਨਾਉਂਦਾ।

ਪ੍ਰਧਾਨ ਮੰਤਰੀ ਮੋਦੀ ਨਾਲੋਂ 1 ਲੱਖ ਘੱਟ ਸਬਸਕ੍ਰਾਈਬਰ

ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਕਾਰਡ 30 ਮਿਲੀਅਨ ਯਾਨੀ 3 ਕਰੋੜ ਸਬਸਕ੍ਰਾਈਬਰ ਦਾ ਰਿਕਾਰਡ ਬਣਿਆ ਹੈ, ਜਦੋਂ ਕਿ ਪ੍ਰਧਾਨ ਮੰਤਰੀ ਦੇ ਯੂਟਿਊਬ ਚੈਨਲ ਦੇ 30.1 ਮਿਲੀਅਨ ਯਾਨੀ 3 ਕਰੋੜ 1 ਲੱਖ ਸਬਸਕ੍ਰਾਈਬਰ ਹਨ। ਪ੍ਰਸ਼ੰਸਕਾਂ ਨੇ ਰਿਕਾਰਡ ਬਣਾਉਣ ‘ਤੇ ਸਿੱਧੂ ਦੇ ਚੈਨਲ ‘ਤੇ ਵਧਾਈ ਦਿੱਤੀ ਹੈ। ਪ੍ਰਸ਼ੰਸਕ ਉਮੀਦ ਪ੍ਰਗਟ ਕਰਦੇ ਹਨ ਕਿ ਭਵਿੱਖ ਵਿੱਚ ਸਿੱਧੂ ਮੂਸੇਵਾਲਾ ਪ੍ਰਸ਼ੰਸਕ ਫਾਲੋਇੰਗ ਲਈ ਪੀਐਮ ਮੋਦੀ ਦੇ ਰਿਕਾਰਡ ਨੂੰ ਪਾਰ ਕਰ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



Source link