ਪੰਜਾਬ ‘ਚ ਵਾਰਦਾਤ, RTI ਕਾਰਕੁਨ ਤੇ ਵਕੀਲ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ; ਮੁੱਖ ਮੁਲਜ਼ਮ ਨੇ ਇਸ ਕਾਰਨ  ਸਿਰ ‘ਚ ਗੋਲੀ ਮਾਰੀ…

ਪੰਜਾਬ ‘ਚ ਵਾਰਦਾਤ, RTI ਕਾਰਕੁਨ ਤੇ ਵਕੀਲ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ; ਮੁੱਖ ਮੁਲਜ਼ਮ ਨੇ ਇਸ ਕਾਰਨ  ਸਿਰ ‘ਚ ਗੋਲੀ ਮਾਰੀ…


Jalandhar News: ਜਲੰਧਰ ਦੇ ਮਸ਼ਹੂਰ RTI ਕਾਰਕੁਨ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਦੱਸ ਦੇਈਏ ਕਿ 5 ਲੱਖ ਰੁਪਏ ਦੇ ਲੈਣ-ਦੇਣ ਵਿੱਚ ਕਤਲ ਕਰ ਦਿੱਤਾ ਗਿਆ। ਕਾਤਲ ਉਸਦਾ ਚਚੇਰਾ ਭਰਾ ਹੀ ਨਿਕਲਿਆ, ਜਿਸ ਨਾਲ ਉਹ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਦੋਵੇਂ ਫਗਵਾੜਾ ਵਿੱਚ ਇੱਕ ਜ਼ਮੀਨ ਦਾ ਪਲਾਟ ਦੇਖਣ ਗਏ ਸਨ। ਦਰਅਸਲ, ਸਿਮਰਨਜੀਤ ਸਿੰਘ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਪੂਰਥਲਾ ਪੁਲਿਸ ਨੇ ਮੁੱਖ ਮੁਲਜ਼ਮ ਸ਼ਰਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਹ ਕਾਰਵਾਈ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਕੀਤੀ ਹੈ।

ਕਤਲ ਮਾਮਲੇ ਵਿੱਚ ਹੋਇਆ ਵੱਡਾ ਖੁਲਾਸਾ

ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਨੂੰ ਸਵੇਰੇ ਕਰੀਬ 11 ਵਜੇ ਸੂਚਨਾ ਮਿਲੀ ਸੀ ਕਿ ਇੱਕ ਅਣਪਛਾਤੀ ਲਾਸ਼ ਮਿਲੀ ਹੈ, ਜਿਸ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਜਾਂਚ ਤੋਂ ਬਾਅਦ ਮ੍ਰਿਤਕ ਦੀ ਪਛਾਣ ਜਲੰਧਰ ਨਿਵਾਸੀ ਸਿਮਰਨਜੀਤ ਸਿੰਘ ਵਜੋਂ ਹੋਈ। ਮੌਕੇ ਤੋਂ ਇੱਕ ਫੋਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ, ਜਿਸ ਵਿੱਚ ਸਿਮਰਨਜੀਤ ਸਿੰਘ ਆਪਣੇ ਘਰੋਂ ਆਇਆ ਸੀ। ਪੁਲਸ ਨੂੰ ਗੱਡੀ ਦੀ ਤਲਾਸ਼ੀ ਦੌਰਾਨ ਇੱਕ 12 ਬੋਰ ਦੀ ਰਾਈਫਲ ਵੀ ਮਿਲੀ ਹੈ।

ਗੁੱਸੇ ਵਿੱਚ ਚੁੱਕਿਆ ਖੌਫਨਾਕ ਕਦਮ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਸ਼ਰਨਦੀਪ ਸਿੰਘ ਮ੍ਰਿਤਕ ਦਾ ਮਾਮੇ ਦਾ ਲੜਕਾ ਹੈ। ਘਟਨਾ ਸਮੇਂ ਸਿਮਰਨਜੀਤ ਸਿੰਘ ਆਪਣੀ ਫੋਰਚੂਨਰ ਗੱਡੀ ਵਿੱਚ ਸੀ, ਜਦੋਂ ਕਿ ਸ਼ਰਨਦੀਪ ਆਪਣੇ ਦੋਸਤਾਂ ਨਾਲ ਸਵਿਫਟ ਗੱਡੀ ਵਿੱਚ ਉੱਥੇ ਪਹੁੰਚਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇੱਕ ਪਲਾਟ ਦੇਖਣ ਗਏ ਸਨ, ਜਿੱਥੇ ਆਪਸੀ ਗੱਲਬਾਤ ਦੌਰਾਨ ਹੋਈ ਤਲਖੀ ਕਾਰਨ “ਹੀਟ ਆਫ ਦਾ ਮੂਮੈਂਟ” (ਗੁੱਸੇ ਵਿੱਚ ਆ ਕੇ) ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਪੁਲਿਸ ਅਨੁਸਾਰ, ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮਾਂ ਦੀ ਗੱਡੀ ਆਉਂਦੀ ਦਿਖਾਈ ਦੇ ਰਹੀ ਹੈ ਅਤੇ ਤਕਨੀਕੀ ਸਬੂਤਾਂ ਨਾਲ ਉਹਨਾਂ ਦੀ ਲੋਕੇਸ਼ਨ ਦੀ ਪੁਸ਼ਟੀ ਹੋਈ ਹੈ। ਵਾਰਦਾਤ ਵਿੱਚ .32 ਬੋਰ ਦੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਮੁਲਜ਼ਮ ਨੂੰ ਫਗਵਾੜਾ ਬਾਈਪਾਸ ਤੋਂ ਕਾਬੂ ਕਰ ਲਿਆ ਹੈ। ਅਗਲੇਰੀ ਜਾਂਚ ਜਾਰੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



Source link