Business Idea : ਅੱਜ ਕੱਲ੍ਹ ਨੌਕਰੀ ਕਰਨ ਵਾਲੇ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਕਾਰਨ ਪਰੇਸ਼ਾਨ ਹਨ। ਕੋਈ ਟੌਕਸਿਕ ਵਰਕ ਕਲਚਰ ਤੋਂ ਤੰਗ ਹੈ, ਕੋਈ ਘੱਟ ਤਨਖਾਹ ਅਤੇ ਵੱਧ ਕੰਮ ਕਾਰਨ, ਤਾਂ ਕੋਈ ਮਜਬੂਰੀ ਵਿੱਚ ਨੌਕਰੀ ਕਰ ਰਿਹਾ ਹੈ। ਅਜਿਹੇ ਵਿੱਚ ਹਰ ਕਿਸੇ ਦੇ ਮਨ ਵਿੱਚ ਕੋਈ ਨਾ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨ ਦਾ ਵਿਚਾਰ ਆਉਂਦਾ ਹੈ। ਜੇਕਰ ਘੱਟ ਜਾਂ ਬਿਨਾਂ ਨਿਵੇਸ਼ ਦੇ ਚੰਗੀ ਕਮਾਈ ਦਾ ਮੌਕਾ ਮਿਲੇ ਤਾਂ ਹਰ ਕੋਈ ਉਸ ਵਿੱਚ ਦਿਲਚਸਪੀ ਲਵੇਗਾ। ਅਜਿਹਾ ਹੀ ਇੱਕ ਆਈਡੀਆ ਮਸ਼ਹੂਰ ਬਿਜ਼ਨਸ ਟਾਈਕੂਨ ਹਰਸ਼ ਗੋਇੰਕਾ ਨੇ ਸਾਂਝਾ ਕੀਤਾ ਹੈ।
ਹਰਸ਼ ਗੋਇੰਕਾ ਨੇ ਸ਼ੇਅਰ ਕੀਤਾ ਨਵਾਂ ਆਈਡੀਆ
ਹਰਸ਼ ਗੋਇੰਕਾ ਨੇ ਆਪਣੇ ਅਧਿਕਾਰਕ X (ਟਵਿੱਟਰ) ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ਵਿੱਚ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਧਾਰਮਿਕ ਸਥਾਨ ‘ਤੇ ਮੰਦਰ ਦੇ ਬਾਹਰ ਲੋਕਾਂ ਦੇ ਮੱਥੇ ‘ਤੇ ਤਿਲਕ ਲਗਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਰਸ਼ ਗੋਇੰਕਾ ਨੇ ਕੈਪਸ਼ਨ ਲਿਖਿਆ, “ਪੈਸਾ ਕਮਾਉਣ ਦਾ ਨਵਾਂ ਤਰੀਕਾ।
ਕਿੰਨੀ ਹੋਈ ਕਮਾਈ?
ਵੀਡੀਓ ਵਿੱਚ ਦਿਖਾਇਆ ਗਿਆ ਕਿ ਇਹ ਇੰਫਲੂਐਂਸਰ ਰਿਸ਼ਿਕੇਸ਼ ਦੀਆਂ ਗਲੀਆਂ ਵਿੱਚ ਸਧਾਰਨ ਕੱਪੜੇ ਪਾ ਕੇ ਅਤੇ ਹੱਥ ਵਿੱਚ ਥਾਲੀ ਫੜ ਕੇ ਲੋਕਾਂ ਦੇ ਮੱਥੇ ‘ਤੇ ਤਿਲਕ ਲਗਾ ਰਿਹਾ ਸੀ। ਉਸਨੇ ਦੱਸਿਆ ਕਿ ਪਹਿਲੇ ਇੱਕ ਘੰਟੇ ਵਿੱਚ ਉਹ ਸਿਰਫ਼ 20 ਲੋਕਾਂ ਨੂੰ ਹੀ ਤਿਲਕ ਲਗਾ ਸਕਿਆ। ਇਸ ਦੌਰਾਨ ਕਿਸੇ ਨੇ 10 ਰੁਪਏ ਤਾਂ ਕਿਸੇ ਨੇ 20 ਰੁਪਏ ਉਸਦੀ ਥਾਲੀ ਵਿੱਚ ਪਾਏ।
ਇੱਕ ਦਿਨ ਦੀ ਕਮਾਈ
ਜਦੋਂ ਗੰਗਾ ਆਰਤੀ ਦਾ ਸਮਾਂ ਹੋਇਆ ਤਾਂ ਘਾਟ ‘ਤੇ ਭੀੜ ਵੱਧ ਗਈ। ਸ਼ੁਰੂ ਵਿੱਚ ਕੁਝ ਲੋਕਾਂ ਨੇ ਤਿਲਕ ਲਗਵਾਉਣ ਤੋਂ ਇਨਕਾਰ ਵੀ ਕੀਤਾ ਪਰ ਬਾਅਦ ਵਿੱਚ ਕਈ ਲੋਕਾਂ ਨੇ ਤਿਲਕ ਲਗਵਾਇਆ। ਕਿਸੇ ਨੇ 10 ਰੁਪਏ ਦਿੱਤੇ, ਕਿਸੇ ਨੇ 20, 50 ਅਤੇ ਕੁਝ ਲੋਕਾਂ ਨੇ 100 ਰੁਪਏ ਵੀ ਦਿੱਤੇ। ਦਿਨ ਦੇ ਅੰਤ ਵਿੱਚ ਜਦੋਂ ਉਸਨੇ ਆਪਣੀ ਕਮਾਈ ਗਿਣੀ ਤਾਂ ਕੁੱਲ 2,350 ਰੁਪਏ ਇਕੱਠੇ ਹੋਏ।
ਕੀ ਇੱਕ ਮਹੀਨੇ ਵਿੱਚ 70 ਹਜ਼ਾਰ ਰੁਪਏ ਕਮਾਏ ਜਾ ਸਕਦੇ ਹਨ?
ਵੀਡੀਓ ਮੁਤਾਬਕ ਉਸ ਵਿਅਕਤੀ ਨੇ ਇੱਕ ਦਿਨ ਵਿੱਚ ਕਰੀਬ 400 ਲੋਕਾਂ ਨੂੰ ਤਿਲਕ ਲਗਾਇਆ ਅਤੇ 2,350 ਰੁਪਏ ਦੀ ਕਮਾਈ ਕੀਤੀ। ਜੇਕਰ ਇਹੀ ਕਮਾਈ ਹਰ ਰੋਜ਼ ਲਗਾਤਾਰ ਹੁੰਦੀ ਰਹੇ ਤਾਂ ਮਹੀਨੇ ਵਿੱਚ ਲਗਭਗ 70 ਹਜ਼ਾਰ ਰੁਪਏ ਤੱਕ ਕਮਾਈ ਹੋ ਸਕਦੀ ਹੈ।
ਨੋਟ:ਇਹ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਵੀਡੀਓ ‘ਤੇ ਆਧਾਰਿਤ ਹੈ। ਅਸਲ ਕਮਾਈ ਸਥਾਨ, ਭੀੜ, ਸਮੇਂ ਅਤੇ ਹੋਰ ਹਾਲਾਤਾਂ ਦੇ ਅਨੁਸਾਰ ਵੱਖ-ਵੱਖ ਹੋ ਸਕਦੀ ਹੈ।
10 ਲੱਖ ਯੋਜਨਾ ‘ਤੇ ਨਵਾਂ ਅਪਡੇਟ! CM ਮਾਨ ਦੀ ਵੱਡੀ ਗੱਲ










