Free Petrol : ਇਨ੍ਹਾਂ ਪੰਪਾਂ ‘ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 


Free petrol ‘langar’ : ਚੰਡੀਗੜ੍ਹ ਵਿੱਚ ਅੱਜ ਲੱਗਣ ਵਾਲਾ ਪੈਟਰੋਲ ਦਾ ਲੰਗਰ ਖ਼ਰਾਬ ਮੌਸਮ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਪੈਟਰੋਲ ਦਾ ਲੰਗਰ ਸ਼ੁੱਕਰਵਾਰ ਨੂੰ ਲਗਾਇਆ ਜਾਵੇਗਾ। ਇਹ ਜਾਣਕਾਰੀ ਅੰਮ੍ਰਿਤਸਰ ਵਾਸੀ ਰਾਕੇਸ਼ ਤ੍ਰੇਹਨ, ਜਿਨ੍ਹਾਂ ਨੂੰ ‘ਰਾਜਾ ਦਿ ਕਿੰਗ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵੱਲੋਂ ਦਿੱਤੀ ਗਈ ਹੈ।

ਇਸ ਲੰਗਰ ਤਹਿਤ ਸੈਕਟਰ-10 ਅਤੇ ਸੈਕਟਰ-7 ਦੇ ਪੈਟਰੋਲ ਪੰਪਾਂ ‘ਤੇ ਲੋਕਾਂ ਨੂੰ ਮੁਫ਼ਤ ਪੈਟਰੋਲ ਦਿੱਤਾ ਜਾਵੇਗਾ। ਦੋਪਹੀਆ ਅਤੇ ਤਿੰਨਪਹੀਆ ਵਾਹਨਾਂ ਲਈ 500 ਰੁਪਏ ਅਤੇ ਚਾਰ ਪਹੀਆ ਵਾਹਨਾਂ ਲਈ 1000 ਰੁਪਏ ਦਾ ਪੈਟਰੋਲ ਕੂਪਨ ਦਿੱਤਾ ਜਾਵੇਗਾ। ਰਾਜਾ ਦਿ ਕਿੰਗ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਕੋਲ ਵਾਹਨ ਨਹੀਂ ਹਨ, ਉਹ ਪੈਟਰੋਲ ਪੰਪਾਂ ‘ਤੇ ਨਾ ਆਉਣ।

ਇਸ ਤੋਂ ਪਹਿਲਾਂ ਵੀ ਰਾਜਾ ਦਿ ਕਿੰਗ ਵੱਲੋਂ ਚੰਡੀਗੜ੍ਹ ਦੇ ਸੈਕਟਰ-8 ਸਥਿਤ ਮੰਦਰ ਦੇ ਬਾਹਰ 500 ਰੁਪਏ ਦੇ ਨੋਟਾਂ ਨਾਲ ਪੀਜ਼ਾ ਅਤੇ ਕੋਲਡ ਡਰਿੰਕ ਵੰਡਣ ਦਾ ਪ੍ਰੋਗਰਾਮ ਕੀਤਾ ਗਿਆ ਸੀ। ਉਸ ਦਾ ਕਹਿਣਾ ਹੈ ਕਿ ਉਹ ਮਹਾਂਮਾਈ ਦੇ ਆਸ਼ੀਰਵਾਦ ਨਾਲ ਲੋਕਾਂ ਦੀ ਸੇਵਾ ਕਰਦਾ ਹੈ।

ਰਾਜਾ ਦਿ ਕਿੰਗ ਮੁਤਾਬਕ ਉਹ ਬਿਟਕੁਆਇਨ ਦਾ ਕਾਰੋਬਾਰ ਕਰਦਾ ਹੈ ਅਤੇ ਇਸ ਤੋਂ ਹੋਣ ਵਾਲੇ ਮੁਨਾਫ਼ੇ ਦਾ ਇੱਕ ਹਿੱਸਾ ਲੋਕਾਂ ਦੀ ਸੇਵਾ ਲਈ ਖ਼ਰਚ ਕਰਦਾ ਹੈ। ਹੁਣ ਲੋਕਾਂ ਦੀ ਨਜ਼ਰ ਸ਼ੁੱਕਰਵਾਰ ਨੂੰ ਲੱਗਣ ਵਾਲੇ ਇਸ ਪੈਟਰੋਲ ਲੰਗਰ ‘ਤੇ ਟਿਕੀ ਹੋਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



Source link