ਲੁਧਿਆਣਾ ਆਰਮੀ ਕੈਂਪ ‘ਚ ਫੌਜੀ ਨੇ ਸਾਥੀ ਦੀ ਪਤਨੀ ਨਾਲ ਕੀਤੀ ਦਰਿੰਦਗੀ, ਗੈਸਟ ਹਾਊਸ ਬੁਲਾ ਕੇ ਰੋਲੀ ਪੱਤ


Ludhiana News: ਲੁਧਿਆਣਾ ਦੇ ਜਗਰਾਓਂ ਪੁਲ ਨੇੜੇ CG ਆਰਮੀ ਕੈਂਪ ਦੇ ਇੱਕ ਜਵਾਨ ‘ਤੇ ਆਪਣੇ ਸਾਥੀ ਫੌਜੀ ਦੀ ਪਤਨੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਔਰਤ ਦੀ ਸ਼ਿਕਾਇਤ ਦੇ ਅਨੁਸਾਰ ਦੋਸ਼ੀ ਨੇ ਪਹਿਲਾਂ ਪਰਿਵਾਰ ਨੂੰ ਸਰਕਾਰੀ ਕੁਆਰਟਰ ਦਿਵਾਉਣ ਵਿੱਚ ਮਦਦ ਕੀਤੀ ਅਤੇ ਫਿਰ ਇਸ ਤੋਂ ਬਾਅਦ ਫਿਰ ਉਨ੍ਹਾਂ ਦੇ ਘਰ ਆਉਣਾ-ਜਾਣ ਸ਼ੁਰੂ ਕਰ ਦਿੱਤਾ।

ਦੋਹਾਂ ਵਿਚਾਲੇ ਨੇੜਤਾ ਵਧਣ ਤੋਂ ਬਾਅਦ ਦੋਸ਼ੀ ਨੇ ਕਥਿਤ ਤੌਰ ‘ਤੇ ਔਰਤ ‘ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ। 28 ਸਤੰਬਰ ਨੂੰ ਉਸ ਨੇ ਮਹਿਲਾ ਨੂੰ ਆਪਣੇ ਗੈਸਟ ਰੂਮ ਵਿੱਚ ਬੁਲਾਇਆ, ਜਿੱਥੇ ਉਸ ਦੇ ਨਾਲ ਜਬਰਦਸਤੀ ਕਰਨ ਲੱਗ ਪਿਆ।

ਜਦੋਂ ਔਰਤ ਨੇ ਵਿਰੋਧ ਕੀਤਾ, ਤਾਂ ਉਸ ਨੇ ਪਤੀ ਦੇ ਨਾਲ ਤਲਾਕ ਕਰਵਾਉਣ ਦੀ ਧਮਕੀ ਦੇਕੇ ਜਬਰਦਸਤੀ ਕੀਤੀ। ਬਾਅਦ ਵਿੱਚ ਉਸ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ। 1 ਅਕਤੂਬਰ ਨੂੰ, ਡਿਵੀਜ਼ਨ ਨੰਬਰ 5 ਪੁਲਿਸ ਨੇ ਦੋਸ਼ੀ ਵਿਰੁੱਧ ਬੀਐਨਐਸ ਦੀ ਧਾਰਾ 64 ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਸਰਕਾਰੀ ਕੁਆਰਟਰ ਦਿਵਾਉਣ ਵਿੱਚ ਕੀਤੀ ਮਦਦ 

ਪੀੜਤ ਔਰਤ ਦਾ ਪਤੀ ਭਾਰਤੀ ਫੌਜ ਵਿੱਚ ਤਾਇਨਾਤ ਹੈ। ਉਸ ਨੂੰ CG ਆਰਮੀ ਕੈਂਪ ਵਿੱਚ ਇੱਕ ਸਰਕਾਰੀ ਕੁਆਰਟਰ ਅਲਾਟ ਕੀਤਾ ਗਿਆ ਸੀ, ਜਿੱਥੇ ਔਰਤ ਆਪਣੀ ਧੀ ਨਾਲ ਰਹਿੰਦੀ ਸੀ। ਕੈਂਪ ਦੀ ਦੇਖਰੇਖ ਅਤੇ ਚਾਰਜ 152 ਸੀ ਰੈਜੀਮੈਂਟ ਵਿੱਚ ਤਾਇਨਾਤ ਇੱਕ 25 ਸਾਲਾ ਸਿਪਾਹੀ ਵਲੋਂ ਕੀਤੀ ਜਾਂਦੀ ਸੀ। ਸ਼ਿਕਾਇਤ ਦੇ ਅਨੁਸਾਰ, ਦੋਸ਼ੀ ਨੇ ਪਰਿਵਾਰ ਨੂੰ ਕੁਆਰਟਰ ਦਿਵਾਉਣ ਵਿੱਚ ਮਦਦ ਕੀਤੀ।

ਮਦਦ ਦੇ ਬਹਾਨੇ ਪਰਿਵਾਰ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ

ਕੁਆਰਟਰ ਮਿਲਣ ਤੋਂ ਬਾਅਦ, ਦੋਸ਼ੀ ਦੇ ਪਰਿਵਾਰ ਦੇ ਘਰ ਆਉਣਾ-ਜਾਣਾ ਵਧ ਗਿਆ। ਔਰਤ ਦੇ ਅਨੁਸਾਰ, ਉਸਨੇ ਮਦਦ ਅਤੇ ਜ਼ਰੂਰਤ ਦੇ ਬਹਾਨੇ ਉਸ ਦੀ ਦੋਸ਼ੀ ਨਾਲ ਗੱਲਬਾਤ ਹੋਣ ਲੱਗ ਪਈ। ਹੌਲੀ-ਹੌਲੀ ਦੋਹਾਂ ਦੀ ਨੇੜਤਾ ਵੱਧ ਗਈ ਅਤੇ ਉਨ੍ਹਾਂ ਵਿੱਚ ਰਿਲੇਸ਼ਨ ਬਣ ਗਏ।

ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ, ਦੋਸ਼ੀ ਸਿਪਾਹੀ ਵਿਰੁੱਧ 1 ਅਕਤੂਬਰ ਨੂੰ ਬੀਐਨਐਸ ਦੀ ਧਾਰਾ 64 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਅਤੇ ਘਟਨਾ ਦੇ ਆਲੇ ਦੁਆਲੇ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ।

 



Source link