DA Hike : ਦੀਵਾਲੀ ਤੋਂ ਪਹਿਲਾਂ ਇਸ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ,  DA-DR ਵਧਾ ਕੇ ਕੀਤਾ 60 ਫੀਸਦੀ


DA Hike : ਦੀਵਾਲੀ ਤੋਂ ਪਹਿਲਾਂ ਸਿੱਕਿਮ ਸਰਕਾਰ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਸੂਬੇ ਦੇ ਕਰੀਬ 50 ਹਜ਼ਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ ਮਿਲੇਗਾ।

ਕਿੰਨਾ ਵਧਿਆ DA-DR?

ਸਰਕਾਰ ਵੱਲੋਂ ਜਾਰੀ ਸਰਕੁਲਰ ਮੁਤਾਬਕ, ਪੁਰਾਣੇ ਬੇਸਿਕ ਤਨਖਾਹ ਢਾਂਚੇ ਤਹਿਤ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ DA ਅਤੇ DR ਨੂੰ 257 ਫੀਸਦੀ ਤੋਂ ਵਧਾ ਕੇ 262 ਫੀਸਦੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਸੋਧੇ ਹੋਏ ਬੇਸਿਕ ਤਨਖਾਹ ਢਾਂਚੇ ਤਹਿਤ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ DA ਅਤੇ DR 58 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰ ਦਿੱਤਾ ਗਿਆ ਹੈ।

ਇਨ੍ਹਾਂ ਮੁਲਾਜ਼ਮਾਂ ਨੂੰ ਵੀ ਮਿਲੇਗਾ ਲਾਭ

ਵਿੱਤ ਵਿਭਾਗ ਮੁਤਾਬਕ ਸੋਧੀਆਂ DA ਦਰਾਂ ਨਿਯਮਤ ਤਨਖਾਹ ਸਕੇਲ ਵਿੱਚ ਸੋਧੀ ਤਨਖਾਹ ਲੈਣ ਵਾਲੇ ਕੰਟਰੈਕਟ ਮੁਲਾਜ਼ਮਾਂ ਅਤੇ ਪ੍ਰਾਜੈਕਟਾਂ ਤਹਿਤ ਕੰਮ ਕਰਨ ਵਾਲੇ ਵਰਕ-ਚਾਰਜਡ ਸਟਾਫ਼ ‘ਤੇ ਵੀ ਲਾਗੂ ਹੋਣਗੀਆਂ। ਛੇਵੇਂ ਕੇਂਦਰੀ ਤਨਖਾਹ ਕਮਿਸ਼ਨ ਤਹਿਤ ਪੁਰਾਣੇ ਪੇ ਸਕੇਲ ਅਤੇ ਗ੍ਰੇਡ ਪੇ ਅਨੁਸਾਰ ਤਨਖਾਹ ਲੈਣ ਵਾਲੇ ਆਲ ਇੰਡੀਆ ਸਰਵਿਸਿਜ਼ (AIS) ਅਧਿਕਾਰੀਆਂ ਲਈ ਵੀ DA 257 ਫੀਸਦੀ ਤੋਂ ਵਧਾ ਕੇ 262 ਫੀਸਦੀ ਕੀਤਾ ਗਿਆ ਹੈ।

ਉੱਥੇ ਹੀ ਸੱਤਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਆਧਾਰ ‘ਤੇ ਸੋਧੇ ਬੇਸਿਕ ਤਨਖਾਹ ਢਾਂਚੇ ਅਨੁਸਾਰ ਤਨਖਾਹ ਲੈਣ ਵਾਲੇ AIS ਅਧਿਕਾਰੀਆਂ ਦਾ DA 58 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰ ਦਿੱਤਾ ਗਿਆ ਹੈ।ਸਰਕੁਲਰ ਅਨੁਸਾਰ DA ਅਤੇ DR ਦੀ ਗਣਨਾ ਦੌਰਾਨ 50 ਪੈਸੇ ਜਾਂ ਇਸ ਤੋਂ ਵੱਧ ਦੀ ਰਕਮ ਨੂੰ ਅਗਲੇ ਪੂਰੇ ਰੁਪਏ ਵਿੱਚ ਰਾਊਂਡ ਆਫ਼ ਕੀਤਾ ਜਾਵੇਗਾ, ਜਦਕਿ 50 ਪੈਸੇ ਤੋਂ ਘੱਟ ਰਕਮ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



Source link