Stock Market Holiday : ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਮੰਗਲਵਾਰ, 10 ਨਵੰਬਰ ਨੂੰ BSE ਅਤੇ NSE ਵਿੱਚ ਕਾਰੋਬਾਰ ਨਹੀਂ ਹੋਵੇਗਾ। ਦੀਵਾਲੀ ਤੋਂ ਬਾਅਦ ਆਉਣ ਵਾਲੇ ਤਿਉਹਾਰ ਦੀਵਾਲੀ-ਬਲਿਪ੍ਰਤਿਪਦਾ (Diwali Balipratipada) ਦੇ ਚੱਲਦਿਆਂ ਦੋਵੇਂ ਸਟਾਕ ਐਕਸਚੇਂਜ ਬੰਦ ਰਹਿਣਗੇ। ਇਸ ਲਈ ਜੇਕਰ ਤੁਸੀਂ ਮੰਗਲਵਾਰ ਨੂੰ ਸ਼ੇਅਰ ਖਰੀਦਣ ਜਾਂ ਵੇਚਣ ਦੀ ਯੋਜਨਾ ਬਣਾ ਰਹੇ ਹੋ ਤਾਂ ਆਪਣਾ ਟ੍ਰੇਡਿੰਗ ਪਲਾਨ ਉਸੇ ਹਿਸਾਬ ਨਾਲ ਬਣਾਓ।
ਖ਼ਾਸ ਗੱਲ ਇਹ ਹੈ ਕਿ ਇਸ ਵਾਰ ਦੀਵਾਲੀ ਐਤਵਾਰ, 8 ਨਵੰਬਰ ਨੂੰ ਸੀ। ਇਸ ਦੇ ਬਾਵਜੂਦ ਸ਼ੇਅਰ ਬਾਜ਼ਾਰ ਵਿੱਚ ਵਿਸ਼ੇਸ਼ ਮੁਹੂਰਤ ਟ੍ਰੇਡਿੰਗ ਕਰਵਾਈ ਗਈ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਆਮ ਵਾਂਗ ਕਾਰੋਬਾਰ ਹੋਇਆ, ਪਰ ਹੁਣ ਮੰਗਲਵਾਰ ਨੂੰ ਬਾਜ਼ਾਰ ਬੰਦ ਰਹੇਗਾ।
ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ?
ਦੀਵਾਲੀ ਤੋਂ ਅਗਲੇ ਦਿਨ ਮਨਾਏ ਜਾਣ ਵਾਲੇ ਦੀਵਾਲੀ-ਬਲਿਪ੍ਰਤਿਪਦਾ ਤਿਉਹਾਰ ਕਾਰਨ 10 ਨਵੰਬਰ ਨੂੰ ਸ਼ੇਅਰ ਬਾਜ਼ਾਰ ਵਿੱਚ ਛੁੱਟੀ ਰਹੇਗੀ। ਇਹ ਛੁੱਟੀ NSE ਅਤੇ BSE ਦੇ ਸਾਲ 2026 ਦੇ ਅਧਿਕਾਰਤ ਹਾਲੀਡੇ ਕੈਲੰਡਰ ਵਿੱਚ ਸ਼ਾਮਲ ਹੈ। ਇਸ ਦਿਨ ਇਕੁਇਟੀ (Equity), ਇਕੁਇਟੀ ਡੈਰੀਵੇਟਿਵਜ਼ (Equity Derivatives) ਅਤੇ ਹੋਰ ਸਬੰਧਤ ਸੈਗਮੈਂਟਾਂ ਵਿੱਚ ਆਮ ਕਾਰੋਬਾਰ ਨਹੀਂ ਹੋਵੇਗਾ। ਯਾਨੀ ਨਿਵੇਸ਼ਕ ਆਮ ਤਰੀਕੇ ਨਾਲ ਸ਼ੇਅਰਾਂ ਦੀ ਖਰੀਦ-ਵੇਚ ਨਹੀਂ ਕਰ ਸਕਣਗੇ।
MCX ‘ਤੇ ਕਦੋਂ ਹੋਵੇਗੀ ਟ੍ਰੇਡਿੰਗ?
ਸ਼ੇਅਰ ਬਾਜ਼ਾਰ ਦੇ ਨਾਲ ਕਮੋਡਿਟੀ ਐਕਸਚੇਂਜ MCX ‘ਤੇ ਵੀ ਮੰਗਲਵਾਰ ਨੂੰ ਸਵੇਰ ਦੇ ਸੈਸ਼ਨ ਵਿੱਚ ਕਾਰੋਬਾਰ ਬੰਦ ਰਹੇਗਾ। MCX ‘ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਟ੍ਰੇਡਿੰਗ ਨਹੀਂ ਹੋਵੇਗੀ। ਇਸ ਤੋਂ ਬਾਅਦ ਸ਼ਾਮ ਦੇ ਸੈਸ਼ਨ ਵਿੱਚ ਕਾਰੋਬਾਰ ਮੁੜ ਸ਼ੁਰੂ ਹੋਵੇਗਾ, ਜੋ ਰਾਤ 11:55 ਵਜੇ ਤੱਕ ਚੱਲੇਗਾ। ਇਸ ਦਾ ਮਤਲਬ ਹੈ ਕਿ ਸੋਨਾ, ਚਾਂਦੀ ਅਤੇ ਹੋਰ ਕਮੋਡਿਟੀ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਵੀ ਆਪਣੇ ਸੌਦਿਆਂ ਦੀ ਯੋਜਨਾ ਇਸੇ ਹਿਸਾਬ ਨਾਲ ਬਣਾਉਣੀ ਪਵੇਗੀ।
ਇਸ ਸਾਲ ਹੋਰ ਕਦੋਂ ਬੰਦ ਰਹੇਗਾ ਬਾਜ਼ਾਰ?
10 ਨਵੰਬਰ ਦੀ ਛੁੱਟੀ ਤੋਂ ਬਾਅਦ ਵੀ ਇਸ ਸਾਲ ਸ਼ੇਅਰ ਬਾਜ਼ਾਰ ਵਿੱਚ ਦੋ ਹੋਰ ਟ੍ਰੇਡਿੰਗ ਹਾਲੀਡੇ ਰਹਿਣਗੇ।
– 10 ਨਵੰਬਰ, ਮੰਗਲਵਾਰ: ਦੀਵਾਲੀ-ਬਲਿਪ੍ਰਤਿਪਦਾ
– 24 ਨਵੰਬਰ, ਮੰਗਲਵਾਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
– 25 ਦਸੰਬਰ, ਸ਼ੁੱਕਰਵਾਰ: ਕ੍ਰਿਸਮਸ
ਐਤਵਾਰ ਨੂੰ ਹੋਈ ਸੀ ਮੁਹੂਰਤ ਟ੍ਰੇਡਿੰਗ
ਇਸ ਵਾਰ ਦੀਵਾਲੀ 8 ਨਵੰਬਰ ਨੂੰ ਐਤਵਾਰ ਵਾਲੇ ਦਿਨ ਮਨਾਈ ਗਈ। ਆਮ ਤੌਰ ‘ਤੇ ਸ਼ਨੀਵਾਰ ਅਤੇ ਐਤਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਹਿੰਦਾ ਹੈ, ਪਰ ਦੀਵਾਲੀ ਦੇ ਖ਼ਾਸ ਮੌਕੇ ‘ਤੇ NSE ਅਤੇ BSE ਵੱਲੋਂ ਮੁਹੂਰਤ ਟ੍ਰੇਡਿੰਗ ਦਾ ਵਿਸ਼ੇਸ਼ ਸੈਸ਼ਨ ਰੱਖਿਆ ਗਿਆ ਸੀ। ਇਹ ਸੈਸ਼ਨ ਦੁਪਹਿਰ 2:20 ਵਜੇ ਤੋਂ 3:30 ਵਜੇ ਤੱਕ ਚੱਲਿਆ। ਮੁਹੂਰਤ ਟ੍ਰੇਡਿੰਗ ਨੂੰ ਨਵੇਂ ਸੰਵਤ ਦੀ ਸ਼ੁਰੂਆਤ ਮੌਕੇ ਨਿਵੇਸ਼ ਲਈ ਸ਼ੁਭ ਮੰਨਿਆ ਜਾਂਦਾ ਹੈ। ਇਸ ਦੌਰਾਨ ਕਈ ਨਿਵੇਸ਼ਕ ਨਵੇਂ ਸਾਲ ਦੀ ਸ਼ੁਰੂਆਤ ‘ਤੇ ਸ਼ੇਅਰ ਖਰੀਦਦੇ ਹਨ। ਸੋਮਵਾਰ, 9 ਨਵੰਬਰ ਨੂੰ ਬਾਜ਼ਾਰ ਵਿੱਚ ਆਮ ਕਾਰੋਬਾਰ ਹੋਇਆ। ਹੁਣ ਮੰਗਲਵਾਰ ਦੀ ਛੁੱਟੀ ਤੋਂ ਬਾਅਦ ਬੁੱਧਵਾਰ, 11 ਨਵੰਬਰ ਨੂੰ ਸ਼ੇਅਰ ਬਾਜ਼ਾਰ ਆਪਣੇ ਨਿਯਮਤ ਸਮੇਂ ‘ਤੇ ਮੁੜ ਖੁੱਲ੍ਹੇਗਾ।
