Asia Cup 2025 : ਅੱਜ ਓਮਾਨ ਤੇ ਪਾਕਿਸਤਾਨ ਵਿਚਾਲੇ ਮੈਚ; ਇਹ ਹੈ ਦੋਵਾਂ ਟੀਮਾਂ ਦੇ ਸੰਭਾਵੀ ਪਲੇਇੰਗ ਇਲੈਵਨ

Asia Cup 2025 : ਅੱਜ ਓਮਾਨ ਤੇ ਪਾਕਿਸਤਾਨ ਵਿਚਾਲੇ ਮੈਚ; ਇਹ ਹੈ ਦੋਵਾਂ ਟੀਮਾਂ ਦੇ ਸੰਭਾਵੀ ਪਲੇਇੰਗ ਇਲੈਵਨ


Asia Cup 2025 : ਅੱਜ ਓਮਾਨ ਤੇ ਪਾਕਿਸਤਾਨ ਵਿਚਾਲੇ ਮੈਚ; ਇਹ ਹੈ ਦੋਵਾਂ ਟੀਮਾਂ ਦੇ ਸੰਭਾਵੀ ਪਲੇਇੰਗ ਇਲੈਵਨ

– ਪੜ੍ਹੋ ਪਿੱਚ ਰਿਪੋਰਟ ਅਤੇ ਮੌਸਮ ਨੂੰ ਲੈ ਕੇ ਵੱਡੀ Update

ਨਵੀ ਦਿੱਲੀ, 12 ਸਤੰਬਰ (ਵਿਸ਼ਵ ਵਾਰਤਾ): ਏਸ਼ੀਆ ਕੱਪ 2025 (Asia Cup 2025) ਦੇ ਚੌਥੇ ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਓਮਾਨ ਨਾਲ ਹੋਵੇਗਾ। ਇਹ ਗਰੁੱਪ-ਏ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਰਾਤ 8:00 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਕਿਸੇ ਵੀ ਫਾਰਮੈਟ ਵਿੱਚ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ, ਚਾਹੇ ਉਹ ਟੀ-20 ਹੋਵੇ ਜਾਂ ਇੱਕ ਰੋਜ਼ਾ।

ਮੌਸਮ ਰਿਪੋਰਟ

ਦੁਬਈ ਵਿੱਚ (Asia Cup 2025) 12 ਸਤੰਬਰ ਨੂੰ ਦਿਨ ਭਰ ਗਰਮ ਅਤੇ ਧੁੱਪ ਵਾਲਾ ਮੌਸਮ ਰਹੇਗਾ। ਸਵੇਰ ਦਾ ਤਾਪਮਾਨ 31 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਜਿਵੇਂ ਹੀ ਸੂਰਜ ਚੜ੍ਹੇਗਾ, ਦੁਪਹਿਰ ਤੱਕ ਗਰਮੀ ਆਪਣੇ ਸਿਖਰ ‘ਤੇ ਪਹੁੰਚ ਜਾਵੇਗੀ ਅਤੇ ਪਾਰਾ 41 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ।

ਪਿਚ ਰਿਪੋਰਟ

ਦੁਬਈ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਆਮ ਤੌਰ ‘ਤੇ ਗੇਂਦਬਾਜ਼ਾਂ ਲਈ ਮਦਦਗਾਰ ਸਾਬਿਤ ਹੋਵੇਗੀ। ਇਸ ਮੈਦਾਨ ‘ਤੇ ਹੁਣ ਤੱਕ 111 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 59 ਮੈਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ।ਜਦੋਂ ਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 51 ਮੈਚਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ।

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11

ਪਾਕਿਸਤਾਨ: ਸਲਮਾਨ ਆਗਾ (ਕਪਤਾਨ), ਫਖਰ ਜ਼ਮਾਨ, ਸਾਈਮ ਅਯੂਬ, ਸਾਹਿਬਜ਼ਾਦਾ ਫਹਾਰਾਨ, ਹਸਨ ਨਵਾਜ਼, ਫਹੀਮ ਅਸ਼ਰਫ, ਅਬਰਾਰ ਅਹਿਮਦ, ਮੁਹੰਮਦ ਨਵਾਜ਼, ਸ਼ਾਹੀਨ ਸ਼ਾਹ ਅਫਰੀਦੀ, ਹਰਿਸ ਰਾਊਫ, ਹਸਨ ਅਲੀ।

ਓਮਾਨ: ਜਤਿੰਦਰ ਸਿੰਘ (ਕਪਤਾਨ), ਆਮਿਰ ਕਲੀਮ, ਹਮਾਦ ਮਿਰਜ਼ਾ, ਮੁਹੰਮਦ ਨਦੀਮ, ਆਸ਼ੀਸ਼ ਓਡੇਦਾਰਾ, ਵਿਨਾਇਕ ਸ਼ੁਕਲਾ, ਆਰੀਅਨ ਬਿਸ਼ਟ, ਸੂਫਯਾਨ ਮਹਿਮੂਦ, ਸਮਯ ਸ਼੍ਰੀਵਾਸਤਵ, ਸ਼ਕੀਲ ਅਹਿਮਦ, ਹਸਨੈਨ ਸ਼ਾਹ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Asia Cup 2025 : ਅੱਜ ਓਮਾਨ ਤੇ ਪਾਕਿਸਤਾਨ ਵਿਚਾਲੇ ਮੈਚ; ਇਹ ਹੈ ਦੋਵਾਂ ਟੀਮਾਂ ਦੇ ਸੰਭਾਵੀ ਪਲੇਇੰਗ ਇਲੈਵਨ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link