Asia Cup 2025 ਤੋਂ ਪਹਿਲਾਂ Dream11 ਨੇ ਛੱਡੀ ਟੀਮ ਇੰਡੀਆ ਦੀ Sponsorship
ਬੀ.ਸੀ.ਸੀ.ਆਈ. ਨੇ ਵੀ ਡ੍ਰੀਮ-11 ਨਾਲ ਸਮਝੌਤੇ ਨੂੰ ਖ਼ਤਮ ਕਰਨ ਦੀ ਕੀਤੀ ਪੁਸ਼ਟੀ, ਪੜ੍ਹੋ ਕੀ ਕਿਹਾ
ਨਵੀ ਦਿੱਲੀ, 25 ਅਗਸਤ 2025 (ਵਿਸ਼ਵ ਵਾਰਤਾ): ਭਾਰਤ ਦੀਆਂ ਸਭ ਤੋਂ ਵੱਡੀਆਂ ਫੈਂਟਸੀ ਗੇਮਿੰਗ ਕੰਪਨੀਆਂ ਵਿੱਚੋਂ ਇੱਕ, ਡ੍ਰੀਮ 11 ਨੇ ਔਨਲਾਈਨ ਗੇਮਿੰਗ ਸੰਬੰਧੀ ਨਵਾਂ ਕਾਨੂੰਨ ਬਣਨ ਤੋਂ ਬਾਅਦ ਭਾਰਤੀ ਟੀਮ ਦੇ ਜਰਸੀ ਸਪਾਂਸਰ (Asia Cup 2025) ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਫੈਂਟੇਸੀ ਸਪੋਰਟਸ ਕੰਪਨੀ Dream11 ਵਿਚਕਾਰ 358 ਕਰੋੜ ਰੁਪਏ ਦਾ ਸਪਾਂਸਰਸ਼ਿਪ ਸੌਦਾ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਿਆ ਹੈ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਸੋਮਵਾਰ (25 ਅਗਸਤ) ਨੂੰ ਇਹ ਜਾਣਕਾਰੀ ਦਿੱਤੀ।
ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ, ‘ਔਨਲਾਈਨ ਗੇਮਿੰਗ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਬਿੱਲ, 2025′ ਦੇ ਪਾਸ ਹੋਣ ਤੋਂ ਬਾਅਦ, ਬੀਸੀਸੀਆਈ ਅਤੇ ਡ੍ਰੀਮ 11 ਆਪਣੇ ਸਬੰਧ ਖਤਮ ਕਰ ਰਹੇ ਹਨ। ਬੀਸੀਸੀਆਈ ਇਹ ਯਕੀਨੀ ਬਣਾਏਗਾ ਕਿ ਭਵਿੱਖ ਵਿੱਚ ਇਸਦਾ ਕਿਸੇ ਵੀ ਅਜਿਹੀ ਸੰਸਥਾ ਨਾਲ ਕੋਈ ਸਬੰਧ ਨਾ ਹੋਵੇ।’ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੋਰਡ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰੇਗਾ।
ਦੱਸ ਦਈਏ ਕਿ ਇਹ ਬਿੱਲ ਡ੍ਰੀਮ 11 ਵਰਗੇ ਰੀਅਲ ਮਨੀ ਵਾਲੇ ਗੇਮਿੰਗ ਪਲੇਟਫਾਰਮਾਂ ‘ਤੇ ਪਾਬੰਦੀ ਲਗਾਉਂਦਾ ਹੈ। ਡ੍ਰੀਮ 11 ਨੇ 2023 ਵਿੱਚ BCCI ਨਾਲ 358 ਕਰੋੜ ਰੁਪਏ ਵਿੱਚ ਤਿੰਨ ਸਾਲਾਂ ਦਾ ਸਪਾਂਸਰਸ਼ਿਪ ਇਕਰਾਰਨਾਮਾ ਕੀਤਾ ਸੀ। ਡ੍ਰੀਮ 11 ਦੇ ਪਿੱਛੇ ਹਟਣ ਤੋਂ ਬਾਅਦ, ਇਸ ਬਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਟੀਮ ਇੰਡੀਆ ਦੀ ਜਰਸੀ ‘ਤੇ ਕਿਸ ਕੰਪਨੀ ਦਾ ਨਾਮ ਦਿਖਾਈ ਦੇਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Asia Cup 2025 ਤੋਂ ਪਹਿਲਾਂ Dream11 ਨੇ ਛੱਡੀ ਟੀਮ ਇੰਡੀਆ ਦੀ Sponsorship appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.










