LPG Supply : ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਜੰਗ ਕਾਰਨ ਤੇਲ ਅਤੇ ਗੈਸ ਸੰਕਟ ਦਾ ਅਸਰ ਹੁਣ ਭਾਰਤ ‘ਤੇ ਵੀ ਦਿਖਾਈ ਦੇ ਰਿਹਾ ਹੈ। ਗੈਸ ਸਿਲੰਡਰ ਦੀ ਕਮੀ ਕਾਰਨ ਲੋਕ ਪਹਿਲਾਂ ਹੀ ਪਰੇਸ਼ਾਨ ਹਨ ਅਤੇ ਹੁਣ ਸਰਕਾਰ ਵੱਲੋਂ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ।
ਸਰਕਾਰ ਦੇ ਨਵੇਂ ਹੁਕਮ ਮੁਤਾਬਕ ਜਿਹੜੇ ਲੋਕ ਆਪਣੇ ਘਰਾਂ ਵਿੱਚ ਪਾਈਪਲਾਈਨ ਰਾਹੀਂ PNG ਗੈਸ ਵਰਤ ਰਹੇ ਹਨ, ਉਹ ਹੁਣ LPG ਗੈਸ ਸਿਲੰਡਰ ਨਹੀਂ ਖਰੀਦ ਸਕਣਗੇ। ਯਾਨੀ ਉਨ੍ਹਾਂ ਲੋਕਾਂ ਨੂੰ ਹੁਣ LPG ਸਿਲੰਡਰ ਨਹੀਂ ਮਿਲਣਗੇ।
ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ
ਸੋਮਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਵਿੱਚ ਤੁਰੰਤ ਪ੍ਰਭਾਵ ਨਾਲ PNG ਕਨੈਕਸ਼ਨ ਵਾਲਿਆਂ ਲਈ LPG ਸਿਲੰਡਰ ਖਰੀਦਣ ‘ਤੇ ਰੋਕ ਲਗਾ ਦਿੱਤੀ ਗਈ ਹੈ।ਈਰਾਨ ਨੂੰ ਲੈ ਕੇ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਕਾਰਨ ਹੋਰਮੁਜ਼ ਸਟ੍ਰੇਟ ਦੇ ਬੰਦ ਹੋਣ ਨਾਲ LPG ਦੀ ਕਮੀ ਹੋ ਗਈ ਹੈ, ਜਿਸ ਕਾਰਨ ਭਾਰਤ ਨੇ ਕੁਝ ਉਦਯੋਗਾਂ ਨੂੰ LPG ਸਪਲਾਈ ਵਿੱਚ ਕਟੌਤੀ ਕੀਤੀ ਹੈ।
ਭਾਰਤ ਵਿੱਚ LPG ਦੀ ਵੱਡੀ ਖਪਤ
ਭਾਰਤ ਨੇ ਸਾਲ 2025 ਵਿੱਚ ਲਗਭਗ 33.15 ਮਿਲੀਅਨ ਮੈਟਰਿਕ ਟਨ LPG ਦੀ ਖਪਤ ਕੀਤੀ ਸੀ, ਜਿਸਦਾ ਵੱਡਾ ਹਿੱਸਾ ਖਾਣਾ ਬਣਾਉਣ ਲਈ ਵਰਤਿਆ ਗਿਆ। ਇਸ ਖਪਤ ਵਿੱਚ ਕਰੀਬ 60% LPG ਆਯਾਤ ਕੀਤੀ ਗਈ ਸੀ ਅਤੇ ਉਸ ਵਿੱਚੋਂ ਲਗਭਗ 90% ਸਪਲਾਈ ਮੱਧ-ਪੂਰਬ ਦੇਸ਼ਾਂ ਤੋਂ ਆਈ ਸੀ।
PNG ਕਨੈਕਸ਼ਨ ਲਈ ਉਤਸ਼ਾਹਿਤ ਕਰ ਰਹੀ ਹੈ ਸਰਕਾਰ
ਇੱਕ ਪਾਸੇ, ਸਰਕਾਰ ਗਾਹਕਾਂ ਨੂੰ ਪਾਈਪ ਗੈਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਇਸ ਦੌਰਾਨ ਉਸਨੇ ਪੀਐਨਜੀ ਧਾਰਕਾਂ ਨੂੰ ਗੈਸ ਸਿਲੰਡਰ ਨਾ ਦੇਣ ਦਾ ਫੈਸਲਾ ਕੀਤਾ ਹੈ। ਇਹ ਗੈਸ ਦੀ ਘਾਟ ਕਾਰਨ ਕੀਤਾ ਜਾ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਾਲ ਹੀ ਵਿੱਚ ਵਧੀਆਂ ਹਨ, ਜਿਸ ਕਾਰਨ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ









