Patiala ‘ਚ ਸਕੂਲੀ ਵਿਦਿਆਰਥਣ ‘ਤੇ ਨੌਜਵਾਨ ਨੇ ਸੁਏ ਨਾਲ ਕੀਤਾ ਹਮਲਾ,  CCTV ਵੀਡੀਓ ਆਈ ਸਾਹਮਣੇ

Patiala ‘ਚ ਸਕੂਲੀ ਵਿਦਿਆਰਥਣ ‘ਤੇ ਨੌਜਵਾਨ ਨੇ ਸੁਏ ਨਾਲ ਕੀਤਾ ਹਮਲਾ,  CCTV ਵੀਡੀਓ ਆਈ ਸਾਹਮਣੇ


Patiala School Girl Attack : ਪਟਿਆਲਾ ‘ਚ ਦਿਨ ਦਿਹਾੜੇ ਇੱਕ ਸਕੂਲੀ ਵਿਦਿਆਰਥਣ ‘ਤੇ ਤਿੱਖੇ ਸੁਏ ਨਾਲ ਹਮਲਾ ਕਰ ਦਿੱਤਾ ਗਿਆ। ਹਮਲਾਵਰ ਪਿੱਛੋਂ ਚੁੱਪਚਾਪ ਦੌੜਦਾ ਹੋਇਆ ਆਇਆ ਅਤੇ ਗਲੀ ਵਿੱਚ ਸਕੂਲ ਜਾ ਰਹੀ ਲੜਕੀ ਦੀਆਂ ਲੱਤਾਂ ਦੇ ਵਿਚਕਾਰ ਸੁਆ ਮਾਰ ਕੇ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਹਮਲੇ ਤੋਂ ਬਾਅਦ ਦਰਦ ਨਾਲ ਕਰਾਹਦੀ ਲੜਕੀ ਗਲੀ ਵਿੱਚ ਹੀ ਬੈਠ ਗਈ।

ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਨੌਜਵਾਨ ਸਾਫ਼ ਦਿਖਾਈ ਦੇ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਆਰੋਪੀ  ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਉਹ ਮਾਨਸਿਕ ਤੌਰ ‘ਤੇ ਬਿਮਾਰ ਹੈ।

ਜ਼ਖ਼ਮੀ ਵਿਦਿਆਰਥਣ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਮਰਹਮ-ਪੱਟੀ ਕਰਕੇ ਛੁੱਟੀ ਦੇ ਦਿੱਤੀ। ਲੜਕੀ ਨੂੰ ਲੱਤਾਂ ਦੇ ਵਿਚਕਾਰ ਹਲਕੀ ਸੱਟ ਲੱਗੀ ਸੀ। ਪੁਲਿਸ ਮੁਤਾਬਕ ਲੜਕੀ ਨੇ ਪੈਂਟ ਪਾਈ ਹੋਈ ਸੀ, ਜਿਸ ਕਾਰਨ ਸੁਏ ਦਾ ਵਾਰ ਜ਼ਿਆਦਾ ਗੰਭੀਰ ਨਹੀਂ ਹੋਇਆ।

ਸਕੂਲ ਜਾਂਦੇ ਸਮੇਂ ਵਾਪਰੀ ਘਟਨਾ

ਪੁਲਿਸ ਦੇ ਅਨੁਸਾਰ ਇਹ ਘਟਨਾ ਪਟਿਆਲਾ ਦੇ ਬਿਸ਼ਨ ਨਗਰ ਇਲਾਕੇ ਦੀ ਹੈ। CCTV ਮੁਤਾਬਕ ਇਹ ਵਾਰਦਾਤ 17 ਜੁਲਾਈ ਸਵੇਰੇ ਕਰੀਬ 10 ਵਜੇ ਵਾਪਰੀ। ਇਲਾਕੇ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਬੈਗ ਮੋਢੇ ‘ਤੇ ਲਟਕਾ ਕੇ ਸਕੂਲ ਜਾ ਰਹੀ ਸੀ। ਉਸ ਨੇ ਸਕਾਰਫ਼ ਨਾਲ ਆਪਣਾ ਚਿਹਰਾ ਢੱਕਿਆ ਹੋਇਆ ਸੀ।

ਜਦੋਂ ਉਹ ਬਿਸ਼ਨ ਨਗਰ ਦੀ ਗਲੀ ਨੰਬਰ-9 ਵਿੱਚੋਂ ਲੰਘ ਰਹੀ ਸੀ, ਤਾਂ ਪਿੱਛੋਂ ਇੱਕ ਨੌਜਵਾਨ ਦੌੜਦਾ ਹੋਇਆ ਆਇਆ ਅਤੇ ਉਸ ਦੀਆਂ ਲੱਤਾਂ ਦੇ ਵਿਚਕਾਰ ਸੁਆ ਮਾਰ ਕੇ ਭੱਜ ਗਿਆ। ਦਰਦ ਨਾਲ ਚੀਕਦੀ ਹੋਈ ਲੜਕੀ ਗਲੀ ਵਿੱਚ ਹੀ ਬੈਠ ਗਈ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ।

ਪਰਿਵਾਰਕ ਮੈਂਬਰ ਲੜਕੀ ਨੂੰ ਤੁਰੰਤ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਸੱਟ ਗੰਭੀਰ ਨਾ ਹੋਣ ਕਾਰਨ ਮਰਹਮ-ਪੱਟੀ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਬਾਅਦ ਵਿੱਚ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਿਫ਼ਤਾਰ

ਥਾਣਾ ਲਾਹੌਰੀ ਗੇਟ ਦੇ ਇੰਸਪੈਕਟਰ ਸੌਰਵ ਸਭਰਵਾਲ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਆਰੋਪੀ ਨੂੰ ਘਟਨਾ ਵਾਲੇ ਦਿਨ ਸ਼ਾਮ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਦੀ ਪਹਿਚਾਣ ਵਿਕਾਸ ਕਾਲੋਨੀ ਦੇ ਰਹਿਣ ਵਾਲੇ ਸੰਜੇ ਉਰਫ਼ ਮੂਸਾ ਵਜੋਂ ਹੋਈ ਹੈ।

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਆਰੋਪੀ ਮਾਨਸਿਕ ਤੌਰ ‘ਤੇ ਬਿਮਾਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਹੁਣ ਉਸ ਦੇ ਮੈਡੀਕਲ ਰਿਕਾਰਡ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਕਿਸ ਬਿਮਾਰੀ ਦਾ ਇਲਾਜ ਕਰਵਾ ਰਿਹਾ ਹੈ ਅਤੇ ਇਸ ਦਾਅਵੇ ਵਿੱਚ ਕਿੰਨੀ ਸੱਚਾਈ ਹੈ। ਇਸ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਨੇ ਇਹ ਵੀ ਦੱਸਿਆ ਕਿ ਜ਼ਖ਼ਮੀ ਵਿਦਿਆਰਥਣ ਦੇਵੀਗੜ੍ਹ ਕਸਬੇ ਨੇੜਲੇ ਇੱਕ ਪਿੰਡ ਦੀ ਰਹਿਣ ਵਾਲੀ ਹੈ।



Source link