Punjab ‘ਚ ਲਾਲ ਚੂੜੇ ਵਾਲੀ ਨਕਲੀ SHO ਗ੍ਰਿਫ਼ਤਾਰ ! ਥਾਣੇ ‘ਚ ਵਰਦੀ ਪਾ ਕੇ ਕਰਦੀ ਰਹੀ ‘ਡਿਊਟੀ’

 Punjab ‘ਚ ਲਾਲ ਚੂੜੇ ਵਾਲੀ ਨਕਲੀ SHO ਗ੍ਰਿਫ਼ਤਾਰ ! ਥਾਣੇ ‘ਚ ਵਰਦੀ ਪਾ ਕੇ ਕਰਦੀ ਰਹੀ ‘ਡਿਊਟੀ’


Fake SHO arrested : ਮੋਗਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਆਪਣੇ ਆਪ ਨੂੰ ਸਹਾਇਕ ਥਾਣੇਦਾਰ (ASI) ਦੱਸਣ ਵਾਲੀ ਇੱਕ ਨਵੀਂ ਵਿਆਹੀ ਔਰਤ (Fake SHO arrested) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕੋਮਲਪ੍ਰੀਤ ਕੌਰ, ਵਾਸੀ ਮੱਲਾਂਵਾਲਾ, ਵਜੋਂ ਹੋਈ ਹੈ।

ਪੁਲਿਸ ਨੇ ਉਸ ਕੋਲੋਂ ਪੁਲਿਸ ਵਰਦੀ, ਨਕਲੀ ਪਛਾਣ ਪੱਤਰ (ID), ਬੂਟ, ਬੈਲਟ ਅਤੇ ਵਾਕੀ-ਟਾਕੀ ਬਰਾਮਦ ਕੀਤੇ ਹਨ। ਉਸ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ।  ਫਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਉਹ ਇਸ ਤਰੀਕੇ ਨਾਲ ਕਿਸੇ ਹੋਰ ਥਾਂ ‘ਤੇ ਵੀ ਸਰਗਰਮ ਰਹੀ ਸੀ ਜਾਂ ਨਹੀਂ।

ਜਾਂਚ ਅਧਿਕਾਰੀ ਮੁਤਾਬਕ ਮੁੱਢਲੀ ਪੁੱਛਗਿੱਛ ਦੌਰਾਨ ਕੋਮਲਪ੍ਰੀਤ ਨੇ ਦੱਸਿਆ ਕਿ ਉਹ ਮੋਗਾ ਅਤੇ ਤਰਨਤਾਰਨ ਦੇ ਥਾਣਿਆਂ ਵਿੱਚ ਪੁਲਿਸ ਵਰਦੀ ਪਾ ਕੇ ਆਉਂਦੀ-ਜਾਂਦੀ ਰਹੀ। ਉਸ ਦਾ ਦਾਅਵਾ ਹੈ ਕਿ ਉਹ ਇਹ ਸਭ ਚੰਗੇ ਘਰ ਵਿੱਚ ਰਿਸ਼ਤਾ ਕਰਵਾਉਣ ਲਈ ਪ੍ਰਭਾਵ ਬਣਾਉਣ ਦੇ ਇਰਾਦੇ ਨਾਲ ਕਰਦੀ ਸੀ।

ਪੁਲਿਸ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਥਾਣਾ ਸਿਟੀ ਦੇ ਨਾਲ ਬਣੇ ਸਾਂਝ ਕੇਂਦਰ ਵਿੱਚ ਆ ਕੇ ਹੋਰ ਮੁਲਾਜ਼ਮਾਂ ਨਾਲ ਬੈਠਦੀ ਅਤੇ ਕਥਿਤ ਤੌਰ ‘ਤੇ ਡਿਊਟੀ ਵੀ ਕਰਦੀ ਰਹੀ। ਉਸ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਸਟਾਫ਼ ਨੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



Source link