Punjab: ਬੁਢਲਾਡਾ ਦੀਆਂ ਤਿੰਨ ਸਕੀਆਂ ਭੈਣਾਂ ਨੇ ਮਿਹਨਤ – ਲਗਨ ਸਦਕਾ ਪੇਸ਼ ਕੀਤੀ ਨਵੀ ਮਿਸਾਲ
ਬਿਨ੍ਹਾਂ ਕੋਚਿਗ ਇਕੱਠਿਆਂ ਪਾਸ ਕੀਤੀ UGC NET ਪ੍ਰੀਖਿਆ
ਮਾਨਸਾ, 28 ਜੁਲਾਈ (ਵਿਸ਼ਵ ਵਾਰਤਾ): ਬੁਢਲਾਡਾ (Punjab) ਦੀਆਂ ਰਹਿਣ ਵਾਲਿਆਂ ਤਿੰਨ ਸਕੀਆਂ ਭੈਣਾਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਸਫਲਤਾ ਦੀ ਇਕ ਨਵੀ ਮਿਸਾਲ ਕਾਇਮ ਕੀਤੀ ਹੈ।ਦੱਸ ਦਈਏ ਕਿ ਤਿੰਨਾਂ ਧੀਆਂ ਨੇ ਬਿਨ੍ਹਾਂ ਕੋਚਿੰਗ ਦੇ ਇਕੱਠੇ UGC NET ਪ੍ਰੀਖਿਆ ਪਾਸ ਕਰਕੇ ਦੇਸ਼ ਭਰ ਵਿੱਚ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ। ਰਿੰਪੀ ਕੌਰ (28 ਸਾਲ), ਬੇਅੰਤ ਕੌਰ (26 ਸਾਲ) ਅਤੇ ਹਰਦੀਪ ਕੌਰ (23 ਸਾਲ) ਦਾ ਪਿਤਾ ਇਕ ਗ੍ਰੰਥੀ ਸਿੰਘ ਹੈ ਅਤੇ ਮਾਂ ਦਿਹਾੜੀ ਮਜ਼ਦੂਰੀ ਕਰਕੇ ਘਰ ਚਲਾਉਂਦੀ ਹੈ।

ਤਿੰਨਾਂ ਭੈਣਾਂ ਨੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕੀਤਾ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ-ਰਾਸ਼ਟਰੀ ਯੋਗਤਾ ਪ੍ਰੀਖਿਆ (UGC NET) ਪਾਸ ਕੀਤੀ ਹੈ। ਬੇਅੰਤ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨੂੰ ਦਿੱਤਾ ਹੈ। ਉਸਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਸਿਰਫ਼ ਵਿੱਦਿਆ ਹੀ ਸਾਨੂੰ ਗਰੀਬੀ ਤੋਂ ਬਾਹਰ ਕੱਢ ਸਕਦੀ ਹੈ’।
ਬੇਅੰਤ ਕੌਰ ਨੇ ਅੱਗੇ ਕਿਹਾ, ‘ਮੇਰੀ ਵੱਡੀ ਭੈਣ ਕੰਪਿਊਟਰ ਸਾਇੰਸ ਦੀ ਪ੍ਰੋਫੈਸਰ ਬਣਨਾ ਚਾਹੁੰਦੀ ਹੈ, ਜਦੋਂ ਕਿ ਮੈਂ ਅਤੇ ਮੇਰੀ ਛੋਟੀ ਭੈਣ ਹਰਦੀਪ ਕੌਰ JRF (ਜੂਨੀਅਰ ਰਿਸਰਚ ਫੈਲੋਸ਼ਿਪ) ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਆਪਣਾ ਟੀਚਾ ਜਰੂਰ ਪ੍ਰਾਪਤ ਕਰਾਂਗੇ’।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Punjab: ਬੁਢਲਾਡਾ ਦੀਆਂ ਤਿੰਨ ਸਕੀਆਂ ਭੈਣਾਂ ਨੇ ਮਿਹਨਤ – ਲਗਨ ਸਦਕਾ ਪੇਸ਼ ਕੀਤੀ ਨਵੀ ਮਿਸਾਲ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.










