Punjab News: ਪੰਜਾਬ ‘ਚ ਇਸ ਬਿਮਾਰੀ ਦਾ ਵਧਿਆ ਖਤ਼ਰਾ, ਇਸ ਜ਼ਿਲ੍ਹੇ ਤੋਂ ਸਾਹਮਣੇ ਆਈ ਰਿਪੋਰਟ ਨੇ ਉਡਾਏ ਹੋਸ਼; ਚਿੰਤਾ ਦੇ ਹਾਲਾਤ: ਡਾਕਟਰ ਬੋਲੇ…

Punjab News: ਪੰਜਾਬ ‘ਚ ਇਸ ਬਿਮਾਰੀ ਦਾ ਵਧਿਆ ਖਤ਼ਰਾ, ਇਸ ਜ਼ਿਲ੍ਹੇ ਤੋਂ ਸਾਹਮਣੇ ਆਈ ਰਿਪੋਰਟ ਨੇ ਉਡਾਏ ਹੋਸ਼; ਚਿੰਤਾ ਦੇ ਹਾਲਾਤ: ਡਾਕਟਰ ਬੋਲੇ…


Amristar News: ਪੰਜਾਬ ਵਾਸੀਆਂ ਵਿੱਚ ਇਸ ਸਮੇਂ ਹਾਹਾਕਾਰ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਇੱਕ ਜਾਨਲੇਵਾ ਬਿਮਾਰੀ ਨੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਦਰਅਸਲ, ਸਰਹੱਦੀ ਖੇਤਰ ‘ਚ ਐੱਚ. ਆਈ. ਵੀ. ਪੋਜੀਟਿਵ ਮਰੀਜ਼ਾਂ ਦਾ ਅੰਕੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਪਿਛਲੇ ਛੇ ਸਾਲਾਂ ‘ਚ 3247 ਕਰੀਬ ਨਵੇਂ ਐੱਚ. ਆਈ. ਵੀ ਪੋਜੀਟਿਵ ਮਰੀਜ਼ ਸਾਹਮਣੇ ਆਏ ਹਨ। ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਪੋਜ਼ੀਟਿਵ ਮਰੀਜ਼ਾਂ ਦਾ ਜੀਵਨ ਸੁਰੱਖਿਤ ਕਰਨ ਲਈ ਕਈ ਸਕੀਮਾਂ ਤਹਿਤ ਮੁਫ਼ਤ ਦਵਾਈ ਦੀ ਜਿੱਥੇ ਸੁਵਿਧਾ ਦਿੱਤੀ ਜਾ ਰਹੀ ਹੈ, ਉਥੇ ਲੋਕਾਂ ਵਿੱਚ ਜਾਗਰੂਕਤਾ ਲਿਆ ਕੇ ਉਨ੍ਹਾਂ ਨੂੰ ਇਸ ਬਿਮਾਰੀ ਦੇ ਬਚਾਅ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।

ਜਾਣੋ ਕਿਵੇਂ ਫੈਲ ਰਹੀ ਇਹ ਬੀਮਾਰੀ?

ਜਾਣਕਾਰੀ ਅਨੁਸਾਰ ਐੱਚ. ਆਈ. ਵੀ ਇੱਕ ਵਾਇਰਸ ਹੈ। ਐੱਚ. ਆਈ. ਵੀ. ਤੋਂ ਇਨਫੈਕਟਿਡ ਵਿਅਕਤੀ ਆਪਣੀ ਬਾਕੀ ਦੀ ਜ਼ਿੰਦਗੀ ‘ਚ ਇਸ ਵਾਇਰਸ ਨਾਲ ਪੀੜਤ ਰਹਿੰਦਾ ਹੈ। ਇਹ ਬਿਮਾਰੀ ਜਾਨ ਲੇਵਾ ਵੀ ਸਾਬਤ ਹੋ ਸਕਦੀ ਹੈ ਜੇਕਰ ਇਸ ਦਾ ਨਿਰਧਨ ਸਮੇਂ ਤੇ ਇਲਾਜ ਨਾ ਕਰਵਾਇਆ ਜਾਵੇ। ਇਹ ਵਾਇਰਸ ਯੋਨ ਸੰਪਰਕ, ਨਜਾਇਜ਼ ਦਵਾਈਆਂ ਦੇ ਸੇਵਨ, ਸਾਂਝੀਆਂ ਸੂਈਆਂ ਦੇ ਇਸਤੇਮਾਲ ਅਤੇ ਨਿਯਮਾਂ ਤੋਂ ਉਲਟ ਚੜਾਏ ਗਏ ਖੂਨ ਆਦੀ ਦੇ ਤਹਿਤ ‘ਚ ਫੈਲਦਾ ਹੈ।

ਪਿਛਲੇ 5 ਸਾਲ ਦੀ ਰਿਪੋਰਟ

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਐਚਆਈਵੀ ਤੋਂ ਗ੍ਰਸਤ ਮਰੀਜ਼ਾਂ ਦੀਆਂ ਕੀਮਤੀ ਜਾਨਾ ਬਚਾਉਣ ਦੇ ਲਈ ਭਾਵੇ ਜਾਗਰਤਾ ਮੁਹਿੰਮ ਚਲਾਈ ਜਾ ਰਹੀ ਹੈ ਨਾਲ ਹੀ ਮੁਫਤ ਦਵਾਈ ਵੀ ਉਪਲਬਧ ਕਰਵਾਈ ਜਾ ਰਹੀ ਹੈ। ਬਿਮਾਰੀ ਤੋਂ ਗ੍ਰਸਤ ਮਰੀਜ਼ਾਂ ਨੂੰ ਸਾਰੀ ਉਮਰ ਦਵਾਈ ਦਾ ਸੇਵਨ ਕਰਨਾ ਪੈਂਦਾ ਹੈ ਜੋ ਕਿ ਸਰਕਾਰੀ ਕੇਂਦਰਾਂ ‘ਚ ਮੁਫਤ ਵਿੱਚ ਉਪਲਬਧ ਕਰਵਾਈ ਜਾਂਦੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਸਾਲ 2019, 20 ਵਿੱਚ ਬੀਮਾਰੀ ਨਾਲ ਗ੍ਰਸਤ ਲੋਕਾਂ ਦੀ ਗਿਣਤੀ 581 ਸੀ ਸਾਲ 2020 ,21 ਦੇ ਵਿੱਚ ਗਿਣਤੀ 329 ਹੋ ਗਈ ਸਾਲ 2021, 22 ਦੇ ਵਿੱਚ ਗਿਣਤੀ 396 ਸਾਲ 2022, 23 ਦੇ ਵਿੱਚ 587 ਸਾਲ 2023,24 ਦੇ ਵਿੱਚ 742 ਸਾਲ 2024,25 ਦੇ ਵਿੱਚ ਗਿਣਤ 689 ਦੇ ਕਰੀਬ ਪਹੁੰਚ ਗਈ।

ਜ਼ਿਲ੍ਹੇ ‘ਚ 12 ਦੇ ਕਰੀਬ ਸੈਂਟਰ ਚਲਾਏ ਜਾ ਰਹੇ

ਸਿਹਤ ਵਿਭਾਗ ਦੇ ਐੱਚ. ਆਈ. ਵੀ./ਏਡਸ ਕੰਟਰੋਲ ਪ੍ਰੋਗਰਾਮ ਦੇ ਜ਼ਿਲ੍ਹਾ ਅਧਿਕਾਰੀ ਡਾਕਟਰ ਵਿਜੇ ਗੋਤਵਾਲ ਨੇ ਦੱਸਿਆ ਕਿ ਬੀਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ‘ਚ 12 ਦੇ ਕਰੀਬ ਸੈਂਟਰ ਚਲਾਏ ਜਾ ਰਹੇ ਹਨ, ਜਿਨ੍ਹਾਂ ‘ਚ ਮੁਫਤ ਦਵਾਈ ਮਰੀਜ਼ਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਕਤ ਵਰਗ ਦੇ ਮਰੀਜ਼ਾਂ ਦਾ ਜਿੱਥੇ ਮੁਫਤ ਚੈਕ ਅਪ ਕੀਤਾ ਜਾਂਦਾ ਹੈ, ਉਥੇ ਹੀ ਸਮੇਂ ਸਮੇਂ ‘ਤੇ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਚ. ਆਈ. ਵੀ ਤੋਂ ਗ੍ਰਸਤ ਮਹਿਲਾਵਾਂ ਦੇ ਗਰਭ ਧਾਰਨ ਸਮੇਂ ਵਿਸ਼ੇਸ਼ ਪ੍ਰਕਾਰ ਦੀ ਦਵਾਈ ਦੇ ਕੇ ਗਰਬ ਵਿੱਚ ਪਲ ਰਹੇ ਬੱਚੇ ਦੀ ਜਾਨ ਸੁਰੱਖਿਅਤ ਕੀਤੀ ਜਾ ਸਕਦੀ ਹੈ । ਡਾਕਟਰ ਵਿਜੇ ਗੋਤਵਾਲ ਦੇ ਅਨੁਸਾਰ ਸਿਹਤ ਵਿਭਾਗ ਪੂਰੀ ਮੁਸਤੈਦੀ ਦੇ ਨਾਲ ਐੱਚ. ਆਈ. ਵੀ ਤੋਂ ਗ੍ਰਸਤ ਮਰੀਜ਼ਾਂ ਦਾ ਧਿਆਨ ਰੱਖ ਕੇ ਉਨ੍ਹਾਂ ਨੂੰ ਦਵਾਈ ਉਪਲਬਧ ਕਰਵਾ ਰਿਹਾ ਹੈ।

ਵਾਇਰਸ ਆਸਾਨੀ ਨਾਲ ਕਰਦਾ ਘਾਤ

ਸਿਹਤ ਵਿਭਾਗ ਦੇ ਮਾਹਿਰ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀਬੀ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਡਾਕਟਰ ਨਰੇਸ਼ ਚਾਵਲਾ ਨੇ ਦੱਸਿਆ ਕਿ ਟੀਬੀ ਦੇ ਮਰੀਜ਼ਾਂ ਵੱਲੋਂ ਜੇਕਰ ਨਿਰਧਾਰਿਤ ਸਮੇਂ ‘ਤੇ ਦਵਾਈ ਦਾ ਸੇਵਨ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦੀ ਬੀਮਾਰੀ ਜਿੱਥੇ ਗੰਭੀਰ ਬਣ ਜਾਂਦੀ ਹੈ, ਉਥੇ ਹੀ ਇਮਿਊਨਿਟੀ ਕਮਜ਼ੋਰ ਮਰੀਜ਼ਾਂ ਨੂੰ ਐੱਚ. ਆਈ. ਵੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਹਨਾਂ ਦੱਸਿਆ ਕਿ ਮਰੀਜ਼ ਦੇ ਅੰਦਰ ਇਹ ਵਾਇਰਸ ਆਸਾਨੀ ਨਾਲ ਘਾਤ ਕਰ ਸਕਦਾ ਹੈ, ਮਰੀਜ਼ਾਂ ਨੂੰ ਜਿੱਥੇ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਉਥੇ ਹੀ ਵਿਭਾਗ ਦੀਆਂ ਗਾਈਡਲਾਈਨ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।  

ਹੋਰ ਪੜ੍ਹੋ



Source link