Man Wins Lottery for 18th Time : ਅਮਰੀਕਾ ਦੇ ਇਡਾਹੋ ਦੇ ਰਹਿਣ ਵਾਲੇ ਰਾਬਰਟ ਡੇਵੋਨ (Robert Bevan) ਨੇ ਲਾਟਰੀ ਦੀ ਦੁਨੀਆ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸਨੇ ਇੱਕ ਵਾਰ ਨਹੀਂ, ਸਗੋਂ 18 ਵਾਰ ਲਾਟਰੀ ਜਿੱਤੀ ਹੈ। ਹਾਲ ਹੀ ਵਿੱਚ, ਉਸਨੇ 1,000,000 ਡਾਲਰ ਦੀ ਕਿੰਗ ਸਕ੍ਰੈਚ ਗੇਮ ਤੋਂ 50,000 ਡਾਲਰ (ਲਗਭਗ 41 ਲੱਖ ਰੁਪਏ) ਜਿੱਤੇ, ਜੋ ਉਸਦੀ 18ਵੀਂ ਸਫਲਤਾ ਹੈ।
1997 ਵਿੱਚ ਜਿੱਤੀ ਸੀ ਪਹਿਲੀ ਕਾਰ
ਰੌਬਰਟ ਨੇ ਦੱਸਿਆ ਕਿ ਉਨ੍ਹਾਂ ਦੀ ਕਿਸਮਤ 1997 ਵਿੱਚ ਚਮਕੀ ਸੀ, ਜਦੋਂ ਉਨ੍ਹਾਂ ਨੇ ਪਹਿਲੀ ਵਾਰ ਲਾਟਰੀ ਵਿੱਚ Chevrolet Blazer ਕਾਰ ਜਿੱਤੀ ਸੀ। ਇਸ ਤੋਂ ਬਾਅਦ ਉਹ ਛੋਟੇ ਕੈਸ਼ ਪ੍ਰਾਈਜ਼ ਤੋਂ ਲੈ ਕੇ 2 ਲੱਖ ਡਾਲਰ ਤੱਕ ਦੀ ਰਕਮ ਜਿੱਤ ਚੁੱਕੇ ਹਨ।
ਕੀ ਹੈ ਜਿੱਤ ਦਾ ਅਸਲੀ ਰਾਜ?
ਰੌਬਰਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਿੱਤ ਦਾ ਅਸਲੀ ਰਾਜ ਨਾ ਤਾਂ ਕਿਸਮਤ ਹੈ ਤੇ ਨਾ ਹੀ ਕੋਈ ਜਾਦੂ, ਸਗੋਂ ਉਨ੍ਹਾਂ ਦੀ ਪਤਨੀ ਹੈ। ਉਨ੍ਹਾਂ ਦੇ ਮੁਤਾਬਕ ਜਦੋਂ ਵੀ ਉਹ ਆਪਣੀ ਪਤਨੀ ਨਾਲ ਮਿਲ ਕੇ ਲਾਟਰੀ ਖਰੀਦਦੇ ਹਨ, ਉਹ ਜਿੱਤ ਜਾਂਦੇ ਹਨ।
“ਮਜ਼ੇ ਲਈ ਖਰੀਦਦੇ ਹਾਂ ਲਾਟਰੀ”
ਰੌਬਰਟ ਕਹਿੰਦੇ ਹਨ ਕਿ ਉਹ ਕਦੇ ਵੀ ਰਾਤੋਂ-ਰਾਤ ਅਮੀਰ ਬਣਨ ਦੀ ਲਾਲਚ ਨਾਲ ਲਾਟਰੀ ਨਹੀਂ ਖਰੀਦਦੇ। ਉਹ ਤਾਂ ਸਿਰਫ਼ ਮਨੋਰੰਜਨ ਅਤੇ ਜ਼ਿੰਦਗੀ ਵਿੱਚ ਕੁਝ ਰੋਮਾਂਚ ਲਈ ਲਾਟਰੀ ਖਰੀਦਦੇ ਹਨ। ਉਨ੍ਹਾਂ ਨੇ ਕਿਹਾ ਕਿ “ਪੈਸਾ ਕਮਾਉਣ ਦਾ ਅਸਲੀ ਮਜ਼ਾ ਤਦੋਂ ਆਉਂਦਾ ਹੈ, ਜਦੋਂ ਉਸਨੂੰ ਕਿਸੇ ਆਪਣੇ ਨਾਲ ਮਿਲ ਕੇ ਖਰਚ ਕੀਤਾ ਜਾਵੇ।”
40 ਸਾਲਾਂ ਤੋਂ ਸਾਥ ਨਿਭਾ ਰਹੀ ਪਤਨੀ
ਰੌਬਰਟ ਨੇ ਦੱਸਿਆ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ 40 ਸਾਲ ਇੱਕ ਹੀ ਸਾਥੀ ਨਾਲ ਬਿਤਾਉਣ ਦਾ ਮੌਕਾ ਮਿਲਿਆ। ਇਨ੍ਹਾਂ ਵਿੱਚੋਂ 25 ਸਾਲਾਂ ਤੋਂ ਦੋਵੇਂ ਮਿਲ ਕੇ ਲਾਟਰੀ ਖੇਡ ਰਹੇ ਹਨ ਅਤੇ ਜਿੱਤ ਵੀ ਰਹੇ ਹਨ। ਉਨ੍ਹਾਂ ਮੁਤਾਬਕ ਲਾਟਰੀ ਤੋਂ ਜਿੱਤੇ ਪੈਸੇ ਦਾ ਇਸਤੇਮਾਲ ਉਹ ਆਪਣੀ ਜ਼ਿੰਦਗੀ ਦੇ ਨਾਲ-ਨਾਲ ਆਈਡਾਹੋ ਦੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਇਮਾਰਤਾਂ ਦੀ ਸੰਭਾਲ ਵਿੱਚ ਮਦਦ ਲਈ ਵੀ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ










