Sri Harmandir Sahib ਪਹੁੰਚੇ ਅਰਵਿੰਦ ਕੇਜਰੀਵਾਲ ਅਤੇ CM ਭਗਵੰਤ ਮਾਨ ,ਕਿਹਾ -ਦਿੱਲੀ ਦੀ ਅਦਾਲਤ ਨੇ ਖਾਰਜ ਕੀਤੇ ਆਰੋਪ  

Sri Harmandir Sahib ਪਹੁੰਚੇ ਅਰਵਿੰਦ ਕੇਜਰੀਵਾਲ ਅਤੇ CM ਭਗਵੰਤ ਮਾਨ ,ਕਿਹਾ -ਦਿੱਲੀ ਦੀ ਅਦਾਲਤ ਨੇ ਖਾਰਜ ਕੀਤੇ ਆਰੋਪ  


Sri Harmandir Sahib : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੀਰਵਾਰ ਦੁਪਹਿਰ ਨੂੰ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਨ। ਦੋਵਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਬਰੀ ਹੋਣ ਤੋਂ ਬਾਅਦ ਕੇਜਰੀਵਾਲ ਦਾ ਇਹ ਪੰਜਾਬ ਦਾ ਪਹਿਲਾ ਦੌਰਾ ਹੈ।

ਇਸ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ, “ਅਸੀਂ ਸ੍ਰੀ ਦਰਬਾਰ ਸਾਹਿਬ ਸ਼ੁਕਰਾਨਾ ਕਰਨ ਆਏ ਹਾਂ। ਪਿਛਲੇ ਦਿਨੀਂ ਦਿੱਲੀ ਦੀ ਅਦਾਲਤ ਨੇ ਸਾਰੇ ਆਰੋਪ ਖਾਰਜ ਕਰ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਕੇਸ ਚਲਾਉਣ ਲਈ ਕਾਫ਼ੀ ਸਬੂਤ ਨਹੀਂ ਸਨ। ਇਸ ਲਈ ਸਾਨੂੰ ਆਰੋਪਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। 

ਕੇਜਰੀਵਾਲ ਨੇ ਕਿਹਾ, “ਇਹ ਸਭ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਸੀ। ਮੈਂ ਪਹਿਲਾਂ ਵੀ ਕਈ ਵਾਰ ਮੱਥਾ ਟੇਕਣ ਇੱਥੇ ਆਇਆ ਹਾਂ ਪਰ ਹੁਣ ਸਾਨੂੰ ਸਾਡਾ ਸਨਮਾਨ ਵਾਪਸ ਮਿਲਿਆ ਹੈ ਅਤੇ ਸਾਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਤਾਂ ਸਾਡੇ ਦੋਵੇਂ ਪਰਿਵਾਰ ਇੱਥੇ ਮੱਥਾ ਟੇਕਣ ਆਏ ਹਨ।”

ਸੀਐਮ ਮਾਨ ਨੇ ਕਿਹਾ, “ਸੱਚਾਈ ‘ਤੇ ਅਧਾਰਤ ਫੈਸਲਾ ਆਇਆ “

ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਅਤੇ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਇੱਕ ਅਦਾਲਤ ਨੇ ਹਾਲ ਹੀ ਵਿੱਚ ਸੱਚਾਈ ‘ਤੇ ਅਧਾਰਤ ਫੈਸਲਾ ਸੁਣਾਇਆ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਲਗਾਏ ਗਏ ਸਾਰੇ ਝੂਠੇ ਦੋਸ਼ ਗਲਤ ਸਾਬਤ ਹੋਏ ਹਨ।

ਭਗਵੰਤ ਮਾਨ ਨੇ ਕਿਹਾ ਕਿ ਅਦਾਲਤ ਨੇ ਸਾਫ਼ ਕਿਹਾ ਹੈ ਕਿ ਇਸ ਮਾਮਲੇ ਵਿੱਚ ਕੋਈ ਕੇਸ ਬਣਦਾ ਹੀ ਨਹੀਂ ਹੈ। “ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਬਰੀ ਹੋ ਗਏ , ਬਲਕਿ ਇਹ ਕਹਿ ਰਹੇ ਹਾਂ ਕਿ ਮੁਕੱਦਮਾ ਸ਼ੁਰੂ ਹੀ ਨਹੀਂ ਹੋਇਆ,ਕਿਉਂਕਿ ਟ੍ਰਾਇਲ ਹੀ ਨਹੀਂ ਹੋਇਆ। ਪੰਜਾਬ ‘ਚ ਜੋ ਸੇਵਾ ਸਾਨੂੰ ਦਿੱਤੀ ਗਈ ਹੈ ,ਉਸਦੇ ਪੂਰੇ 4 ਸਾਲ ਹੋਣੇ ਜਾ ਰਹੇ ਹਨ।

 

 

ਹੋਰ ਪੜ੍ਹੋ



Source link