Tejas plane crash : ਵਿੰਗ ਕਮਾਂਡਰ ਨਮਾਂਸ਼ ਦਾ ਹੋਇਆ ਅੰਤਿਮ ਸਸਕਾਰ

Tejas plane crash : ਵਿੰਗ ਕਮਾਂਡਰ ਨਮਾਂਸ਼ ਦਾ ਹੋਇਆ ਅੰਤਿਮ ਸਸਕਾਰ


Tejas plane crash : ਵਿੰਗ ਕਮਾਂਡਰ ਨਮਾਂਸ਼ ਦਾ ਹੋਇਆ ਅੰਤਿਮ ਸਸਕਾਰ

ਹਿਮਾਚਲ, 23 ਨਵੰਬਰ 2025 (ਵਿਸ਼ਵ ਵਾਰਤਾ): ਦੁਬਈ ਏਅਰ ਸ਼ੋਅ ਦੌਰਾਨ ਤੇਜਸ ਲੜਾਕੂ ਜਹਾਜ਼ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਵਿੰਗ ਕਮਾਂਡਰ ਨਮਾਂਸ਼ ਸਿਆਲ ਦਾ ਐਤਵਾਰ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਚਚੇਰੇ ਭਰਾ ਨਿਸ਼ਾਂਤ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਪਟਿਆਲਕਰ ਵਿੱਚ ਉਨ੍ਹਾਂ ਦੀ ਚਿਤਾ ਨੂੰ ਅਗਨੀ ਦਿੱਤੀ।

ਨਮਾਂਸ਼ ਦੀ ਮ੍ਰਿਤਕ ਦੇਹ ਅੱਜ ਦੁਪਹਿਰ ਉਨ੍ਹਾਂ ਦੇ ਪਿੰਡ ਪਹੁੰਚੀ ਸੀ। ਨਮਾਂਸ਼ ਸਿਆਲ ਦੀ ਪਤਨੀ ਵਿੰਗ ਕਮਾਂਡਰ ਅਫਸ਼ਾਨ ਸਿਆਲ ਨੇ ਹਵਾਈ ਸੈਨਾ ਦੀ ਵਰਦੀ ਪਹਿਨ ਕੇ ਅੰਤਿਮ ਵਿਦਾਈ ‘ਚ ਸ਼ਾਮਿਲ ਹੋਈ। ਉਸ ਨੇ ਆਪਣੇ ਪਤੀ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਸਲਾਮੀ ਦਿੱਤੀ।

ਐਤਵਾਰ ਦੁਪਹਿਰ 1 ਵਜੇ ਦੇ ਕਰੀਬ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਮ੍ਰਿਤਕ ਦੇਹ ਨੂੰ ਕਾਂਗੜਾ ਹਵਾਈ ਅੱਡੇ ‘ਤੇ ਲਿਆਂਦਾ ਗਿਆ। ਕੈਬਨਿਟ ਮੰਤਰੀ ਯਾਦਵੇਂਦਰ ਗੋਮਾ, ਨਗਰੋਟਾ ਬਾਗਵਾਨ ਦੇ ਵਿਧਾਇਕ ਆਰਐਸ ਬਾਲੀ, ਅਤੇ ਸ਼ਾਹਪੁਰ ਦੇ ਵਿਧਾਇਕ ਕੇਵਲ ਸਿੰਘ ਪਠਾਨੀਆ ਨੇ ਸ਼ਰਧਾਂਜਲੀ ਭੇਟ ਕੀਤੀ।

ਬੀਤੇ ਸ਼ੁੱਕਰਵਾਰ ਨੂੰ ਦੁਬਈ ਏਅਰ ਸ਼ੋਅ ਵਿੱਚ ਇੱਕ ਉਡਾਣ ਅਭਿਆਸ ਦੌਰਾਨ ਭਾਰਤੀ ਹਵਾਈ ਸੈਨਾ ਦਾ ਤੇਜਸ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਕਾਂਗੜਾ ਦੇ ਰਹਿਣ ਵਾਲੇ ਵਿੰਗ ਕਮਾਂਡਰ ਨਮਾਂਸ਼ ਸਿਆਲ (34) ਸ਼ਹੀਦ ਹੋ ਗਏ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Tejas plane crash : ਵਿੰਗ ਕਮਾਂਡਰ ਨਮਾਂਸ਼ ਦਾ ਹੋਇਆ ਅੰਤਿਮ ਸਸਕਾਰ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link