ਆਂਧਰਾ ਪ੍ਰਦੇਸ਼: ਤਲਾਕ ਲੈਣ ਲਈ ਗਰਭਵਤੀ ਪਤਨੀ ਨੂੰ ਐੱਚਆਈਵੀ ਪ੍ਰਭਾਵਿਤ ਖੂਨ ਦਾ ਟੀਕਾ ਲਗਵਾਇਆ

ਆਂਧਰਾ ਪ੍ਰਦੇਸ਼: ਤਲਾਕ ਲੈਣ ਲਈ ਗਰਭਵਤੀ ਪਤਨੀ ਨੂੰ ਐੱਚਆਈਵੀ ਪ੍ਰਭਾਵਿਤ ਖੂਨ ਦਾ ਟੀਕਾ ਲਗਵਾਇਆ


ਅਮਰਾਵਤੀ, 18 ਦਸੰਬਰ

ਆਂਧਰਾ ਪ੍ਰਦੇਸ਼ ਵਿੱਚ ਇੱਕ ਵਿਅਕਤੀ ਨੇ ਕਥਿਤ ਤੌਰ ਉੱਤੇ ਤਲਾਕ ਲੈਣ ਦਾ ਬਹਾਨਾ ਲੱਭਣ ਲਈ ਆਪਣੀ ਗਰਭਵਤੀ ਪਤਨੀ ਨੂੰ ਐੱਚਆਈਵੀ ਟੀਕਾ ਲਗਵਾ ਦਿੱਤਾ। ਤਡੇਪੱਲੀ ਪੁਲੀਸ ਨੇ ਐੱਮ. ਚਰਨ ਨੂੰ ਉਸ ਦੀ ਪਤਨੀ ਦੁਆਰਾ ਦਰਜ ਕਰਵਾਈ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ ਚਰਨ ਉਸ ਨੂੰ ਤਲਾਕ ਦੇਣ ਦਾ ਕੋਈ ਵਾਜਬ ਬਹਾਨਾ ਲੱਭ ਰਿਹਾ ਸੀ ਅਤੇ ਯੋਜਨਾ ਮੁਤਾਬਕ ਉਹ ਉਸ ਨੂੰ ਝਾਂਸਾ ਦੇ ਕੇ ਲੈ ਗਿਆ। ਉਸ ਨੂੰ ਦੱਸਿਆ ਗਿਆ ਕਿ ਇਹ ਟੀਕਾ ਗਰਭ ਅਵਸਥਾ ਦੌਰਾਨ ਚੰਗੀ ਸਿਹਤ ਯਕੀਨੀ ਬਣਾਉਣ ਲਈ ਸੀ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਹਸਪਤਾਲ ਵਿੱਚ ਸਿਹਤ ਜਾਂਚ ਦੌਰਾਨ ਉਸ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਉਹ ਐੱਚਆਈਵੀ ਪੀੜਤ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਨੂੰ ਲੜਕਾ ਪੈਦਾ ਕਰਨ ਲਈ ਵੀ ਜ਼ੋਰ ਦੇ ਰਿਹਾ ਸੀ। ਜੋੜੇ ਦੀ ਇੱਕ ਬੇਟੀ ਹੈ। ਪੁਲੀਸ ਨੇ ਕਿਹਾ ਕਿ ਉਹ ਚਰਨ ਤੋਂ ਪੁੱਛ ਪੜਤਾਲ ਕਰ ਰਹੀ ਹੈ ਤੇ ਪੀੜਤ ਦੀ ਮੈਡੀਕਲ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰਨਗੇ।



Source link