ਰਵਿੰਦਰ ਰਵੀ
ਬਰਨਾਲਾ, 9 ਮਾਰਚ
ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਹਾਈ ਸਕੂਲ ਨਾਈਵਾਲਾ ਨੂੰ ਉੱਤਮ ਸਕੂਲ ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਪੁਰਸਕਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਅਧਿਆਪਕ ਰਾਜੇਸ਼ ਗੋਇਲ ਨੂੰ ਦਿੱਤਾ। ਸਮਾਗਮ ਦੌਰਾਨ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਨੰਦੀਤਾ ਮਿੱਤਰਾ, ਵਿਸ਼ੇਸ਼ ਸਕੱਤਰ ਸਿੱਖਿਆ ਵਿਭਾਗ ਰਾਜੇਸ਼ ਧੀਮਾਨ ਅਤੇ ਡੀਪੀਆਈ ਸਕੈਂਡਰੀ ਪਰਮਜੀਤ ਸਿੰਘ ਵੱਲੋਂ ਰਾਜੇਸ਼ ਗੋਇਲ ਨੂੰ ਪ੍ਰਸ਼ੰਸਾ ਪੱਤਰ ਅਤੇ 7.5 ਲੱਖ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਨੂੰ ਪੁਰਸਕਾਰ ਮਿਲਣ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕਾ ਰਾਣੀ ਨੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਹੈ।
ਸਰਕਾਰੀ ਸਕੂਲ ਭਦੌੜ ਨੂੰ ਪੁਰਸਕਾਰ ਮਿਲਿਆ
ਭਦੌੜ (ਰਾਜਿੰਦਰ ਵਰਮਾ): ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭਦੌੜ ਨੂੰ ਸੀਨੀਅਰ ਕੈਟਾਗਿਰੀ ਵਿਚ ‘ਉੱਤਮ ਸਕੂਲ ਪੁਰਸਕਾਰ’ ਨਾਲ ਨਿਵਾਜਿਆ ਗਿਆ। ਇਹ ਪੁਰਸਕਾਰ ਪ੍ਰਿੰਸੀਪਲ ਵਸੁੰਧਰਾ ਕਪਿਲਾ ਨੇ ਹਾਸਲ ਕੀਤਾ। ਇਸ ਦੌਰਾਨ ਉਨ੍ਹਾਂ ਨੂੰ 10 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ। ਪ੍ਰਿੰਸੀਪਲ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਇਹ ਐਵਾਡਰ ਸਕੂਲ ਨੂੰ ਚੰਗੀ ਸਿੱਖਿਆ, ਖੇਡਾਂ, ਬਿਹਤਰ ਬੁਨਿਆਦੀ ਢਾਂਚੇ ਅਤੇ ਹੋਰ ਗਤੀਵਿਧੀਆਂ ਵਿਚ ਜ਼ਿਲ੍ਹਾ ਵਿਚੋਂ ਵਧੀਆ ਕਾਰਗੁਜ਼ਾਰੀ ਬਦਲੇ ਦਿੱਤਾ ਗਿਆ ਹੈ।
The post ਉੱਤਮ ਸਕੂਲ ਪੁਰਸਕਾਰ ਸਰਕਾਰੀ ਸਕੂਲ ਨਾਈਵਾਲਾ ਦੀ ਝੋਲੀ appeared first on Punjabi Tribune.










