ਏਸ਼ੀਆ ਕੱਪ: ਖਿਤਾਬੀ ਮੁਕਾਬਲੇ ਵਿੱਚ ਅਕਸ਼ਰ ਪਟੇਲ ਦੇ ਬੈਕਅੱਪ ਲਈ ਵਾਸ਼ਿੰਗਟਨ ਸੁੰਦਰ ਨੂੰ ਸੱਦਿਆ

ਏਸ਼ੀਆ ਕੱਪ: ਖਿਤਾਬੀ ਮੁਕਾਬਲੇ ਵਿੱਚ ਅਕਸ਼ਰ ਪਟੇਲ ਦੇ ਬੈਕਅੱਪ ਲਈ ਵਾਸ਼ਿੰਗਟਨ ਸੁੰਦਰ ਨੂੰ ਸੱਦਿਆ


ਕੋਲੰਬੋ, 16 ਸਤੰਬਰ
ਏਸ਼ੀਆ ਕੱਪ ਦੇ ਐਤਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ ਲਈ ਅਕਸ਼ਰ ਪਟੇਲ ਦੇ ਕਵਰ ਵਜੋਂ ਵਾਸ਼ਿੰਗਟਨ ਸੁੰਦਰ ਨੂੰ ਸੱਦਿਆ ਗਿਆ ਹੈ। ਅਕਸ਼ਰ ਪਟੇਲ ਸ਼ੁੱਕਰਵਾਰ ਨੂੰ ਬੰਗਲਾਦੇਸ਼ ਖਿਲਾਫ਼ ਸੁਪਰ-4 ਦੇ ਆਖਰੀ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ ਸੀ। ਭਾਰਤ ਇਹ ਮੈਚ ਛੇ ਦੌੜਾਂ ਨਾਲ ਹਾਰ ਗਿਆ ਸੀ। ਅਕਸ਼ਰ ਦੀ ਸੱਟ ਕਿੰਨੀ ਕੁ ਗੰਭੀਰ ਹੈ, ਇਸ ਬਾਰੇ ਭਾਵੇਂ ਕੋਈ ਜਾਣਕਾਰੀ ਨਹੀਂ ਹੈ, ਪਰ ਹਰਫਨਮੌਲਾ ਵਾਸ਼ਿੰਗਟਨ, ਜੋ ਭਾਰਤ ਦੀ ਏਸ਼ਿਆਈ ਖੇਡਾਂ ਲਈ ਚੁਣੀ ਟੀਮ ਦਾ ਹਿੱਸਾ ਸੀ, ਨੂੰ ਇਹਤਿਆਤੀ ਉਪਰਾਲੇ ਵਜੋਂ ਸੱਦਿਆ ਗਿਆ ਹੈ। ਬੀਸੀਸੀਆਈ ਦੇ ਇਕ ਸੂਤਰ ਨੇ ਆਪਣੀ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ, ‘‘ਅਕਸ਼ਰ ਨੂੰ ਮੌਜੂਦਾ ਸਮੇਂ ਕਈ ਸੱਟਾਂ ਲੱਗੀਆਂ ਹਨ। ਉਸ ਦੀ ਸਭ ਤੋਂ ਛੋਟੀ ਉਂਗਲ ਤੇ ਬਾਂਹ ’ਤੇ ਸੱਟ ਲੱਗੀ ਹੈ। ਉਸ ਨੂੰ ਮਾਸਪੇਸ਼ੀਆਂ ’ਚ ਖਿਚਾਅ ਦੀ ਵੀ ਦਿੱਕਤ ਹੈ। ਲਿਹਾਜ਼ਾ ਵਾਸ਼ਿੰਗਟਨ ਨੂੰ ਸੱਦਿਆ ਗਿਆ ਹੈ।’’ -ਪੀਟੀਆਈ

The post ਏਸ਼ੀਆ ਕੱਪ: ਖਿਤਾਬੀ ਮੁਕਾਬਲੇ ਵਿੱਚ ਅਕਸ਼ਰ ਪਟੇਲ ਦੇ ਬੈਕਅੱਪ ਲਈ ਵਾਸ਼ਿੰਗਟਨ ਸੁੰਦਰ ਨੂੰ ਸੱਦਿਆ appeared first on punjabitribuneonline.com.



Source link