ਕੈਬਨਿਟ ਮੰਤਰੀ ਬੈਂਸ ਪਤਨੀ ਨਾਲ ਤਖ਼ਤ ਕੇਸਗੜ੍ਹ ਸਾਹਿਬ ’ਤੇ ਨਤਮਸਤਕ

ਕੈਬਨਿਟ ਮੰਤਰੀ ਬੈਂਸ ਪਤਨੀ ਨਾਲ ਤਖ਼ਤ ਕੇਸਗੜ੍ਹ ਸਾਹਿਬ ’ਤੇ ਨਤਮਸਤਕ


ਪੱਤਰ ਪ੍ਰੇਰਕ

ਸ੍ਰੀ ਆਨੰਦਪੁਰ ਸਾਹਿਬ, 4 ਅਪਰੈਲ

ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਆਪਣੀ ਪਤਨੀ ਜੋਤੀ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਉਨ੍ਹਾਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਗੁਰਬਾਣੀ ਕੀਰਤਨ ਦਾ ਵੀ ਅਨੰਦ ਮਾਣਿਆ। ਇਸੇ ਤਰ੍ਹਾਂ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਰਿਵਾਰ ਸਣੇ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪੰਜਾਬ ਦੀ ਅਮਨ ਸ਼ਾਂਤੀ ਲਈ ਅਰਦਾਸ ਕੀਤੀ। ਉਪਰੰਤ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਸਸ਼ਤਰਾਂ ਦੇ ਦਰਸ਼ਨ ਕੀਤੇ ਅਤੇ ਕੁਝ ਕੁ ਸਮਾਂ ਦਰਬਾਰ ਸਾਹਿਬ ਵਿਖੇ ਬੈਠ ਕੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ।

ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹੋਲੇ-ਮਹੱਲੇ ਮੌਕੇ ਇਸ ਪਾਵਨ ਅਸਥਾਨ ‘ਤੇ ਆ ਨਹੀਂ ਸਨ ਸਕੇ ਜਿਸ ਕਰ ਕੇ ਅੱਜ ਉੱਚੇਚੇ ਤੌਰ ‘ਤੇ ਦਸਮੇਸ਼ ਪਿਤਾ ਦੇ ਆਸ਼ੀਰਵਾਦ ਲੈਣ ਅਤੇ ਪੰਜਾਬ ਦੀ ਅਮਨ ਸ਼ਾਂਤੀ ਲਈ ਅਰਦਾਸ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਦੌਰਾ ਨਹੀਂ ਹੈ। ਇਸ ਮੌਕੇ ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਬੀਡੀਪੀਓ ਸ੍ਰੀ ਆਨੰਦਪੁਰ ਸਾਹਿਬ ਈਸ਼ਾਨ ਚੌਧਰੀ, ਦਰਸ਼ਨ ਸਿੰਘ ਬੀਡੀਪੀਓ ਰੂਪਨਗਰ, ਪੰਚਾਇਤ ਸਕੱਤਰ ਕੰਵਰ ਸਿੰਘ ਰਾਣਾ, ਸਵਿੰਦਰ ਪਾਲ ਸਿੰਘ ਤੇ ਰਾਜ ਪਾਲ ਆਂਗਰਾ ਵੱਲੋਂ ਮੰਤਰੀ ਸਹਿਬਾਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਜਗਦੀਸ ਕੌਰ ਧਾਲੀਵਾਲ, ਏਡੀਸੀ ਅਮਨਦੀਪ ਸਿੰਘ ਗੁਜਰਾਲ ਵੀ ਹਾਜ਼ਰ ਸਨ।



Source link