Ludhiana News: ਲੁਧਿਆਣਾ ਦੇ ਪੀਜੀ ਵਿੱਚ ਗਰਲਫ੍ਰੈਂਡ ਨੇ ਆਪਣੇ ਬੁਆਏਫ੍ਰੈਂਡ਼ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਨੌਜਵਾਨ ਦੀਆਂ ਚੀਕਾਂ ਸੁਣ ਕੇ ਪੀਜੀ ਦੇ ਬਾਹਰ ਖੜ੍ਹੇ ਉਸ ਦੇ ਦੋਸਤ ਉਸਨੂੰ ਬਚਾਉਣ ਲਈ ਗਏ ਅਤੇ ਉਹ ਪੌੜੀਆਂ ‘ਤੇ ਖੂਨ ਨਾਲ ਲੱਥਪੱਥ ਪਿਆ ਮਿਲਿਆ। ਉਹ ਤੁਰੰਤ ਉਸਨੂੰ ਇੱਕ ਨਿੱਜੀ ਹਸਪਤਾਲ ਲੈ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਸਾਹਨੇਵਾਲ ਪੁਲਿਸ ਨੇ ਨੇ ਇਸ ਮਾਮਲੇ ਵਿੱਚ ਦੋਸ਼ੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸਨੇ ਨੌਜਵਾਨ ਨੂੰ ਚਾਕੂ ਕਿਉਂ ਮਾਰਿਆ।ਨੌਜਵਾਨ ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਕੁੜੀ ਨੇ ਉਸ ਦੀ ਕਮਰ ਕੋਲ ਚਾਕੂ ਮਾਰਿਆ।
ਸਾਹਨੇਵਾਲ ਪੁਲਿਸ ਸਟੇਸ਼ਨ ਨੇ ਔਰਤ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਦੇ ਆਧਾਰ ‘ਤੇ, ਪੁਲਿਸ ਨੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 109 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੀ ਸ਼ਿਕਾਇਤ ਵਿੱਚ ਹੀਰਾਂ ਪਿੰਡ ਦੇ ਰਹਿਣ ਵਾਲੇ 30 ਸਾਲਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ 12 ਜੂਨ ਨੂੰ ਰਾਤ ਲਗਭਗ 11:30 ਵਜੇ ਉਸਦਾ ਦੋਸਤ ਮਨਪ੍ਰੀਤ ਸਿੰਘ ਆਪਣੀ ਗਰਲਫ੍ਰੈਂਡ ਨੂੰ ਮਿਲਣ ਲਈ ਪੀਜੀ ਗਿਆ ਸੀ। ਉਹ ਅਤੇ ਉਸਦਾ ਦੋਸਤ ਸੁਖਵੀਰ ਸਿੰਘ ਉਸ ਸਮੇਂ ਪੀਜੀ ਦੇ ਬਾਹਰ ਖੜ੍ਹੇ ਸਨ।
ਲਵਪ੍ਰੀਤ ਦੇ ਅਨੁਸਾਰ, ਕੁਝ ਸਮੇਂ ਬਾਅਦ, ਉਨ੍ਹਾਂ ਨੇ ਅੰਦਰੋਂ ਮਨਪ੍ਰੀਤ ਸਿੰਘ ਦੀਆਂ ਚੀਕਾਂ ਸੁਣੀਆਂ। ਜਦੋਂ ਉਹ ਪੀਜੀ ਵਿੱਚ ਵੜੇ, ਤਾਂ ਉਨ੍ਹਾਂ ਨੇ ਮਨਪ੍ਰੀਤ ਸਿੰਘ ਨੂੰ ਪਹਿਲੀ ਮੰਜ਼ਿਲ ‘ਤੇ ਪੌੜੀਆਂ ਦੇ ਨੇੜੇ ਖੂਨ ਨਾਲ ਲੱਥਪੱਥ ਪਿਆ ਦੇਖਿਆ। ਉੱਥੇ ਹੀ ਉਸ ਕੋਲ ਖੁਸ਼ੀ ਨਾਮ ਦੀ ਕੁੜੀ ਖੜ੍ਹੀ ਸੀ।
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha









