ਛੱਤੀਸਗੜ੍ਹ ’ਚ ਹੋਣਗੇ ਦੋ ਡਿਪਟੀ ਮੁੱਖ ਮੰਤਰੀ

ਛੱਤੀਸਗੜ੍ਹ ’ਚ ਹੋਣਗੇ ਦੋ ਡਿਪਟੀ ਮੁੱਖ ਮੰਤਰੀ


ਰਾਏਪੁਰ, 10 ਦਸੰਬਰ

ਛੱਤੀਸਗੜ੍ਹ ਵਿੱਚ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਐਤਵਾਰ ਸ਼ਾਮ ਨੂੰ ਭਾਜਪਾ ਦੇ ਵਿਧਾਇਕਾਂ ਦਾ ਇੱਕ ਵਫ਼ਦ ਮੁੱਖ ਮੰਤਰੀ ਵਿਸ਼ਨੂੰ ਦੇਓ ਸਾਈ ਦੀ ਅਗਵਾਈ ਵਿੱਚ ਰਾਏਪੁਰ ਵਿੱਚ ਰਾਜ ਭਵਨ ਪਹੁੰਚਿਆ। ਸਾਈ (59) ਇੱਕ ਪ੍ਰਮੁੱਖ ਕਬਾਇਲੀ ਨੇਤਾ ਨੂੰ ਇੱਕ ਦਿਨ ਪਹਿਲਾਂ ਛੱਤੀਸਗੜ੍ਹ ਵਿੱਚ ਭਾਜਪਾ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਸੂਤਰਾਂ ਅਨੁਸਾਰ ਛੱਤੀਸਗੜ੍ਹ ’ਚ ਦੋ ਡਿਪਟੀ ਮੁੱਖ ਮੰਤਰੀ ਹੋਣਗੇ। ਇਨ੍ਹਾਂ ’ਚ ਅਰੁਣ ਸਾਵ ਤੇ ਵਿਜੇ ਸ਼ਰਮਾ ਦੇ ਨਾਂ ਸ਼ਾਮਲ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਅਰੁਣ ਰਮਨ ਸਿੰਘ ਵਿਧਾਨ ਸਭਾ ਦੇ ਸਪੀਕਰ ਹੋਣਗੇ।

The post ਛੱਤੀਸਗੜ੍ਹ ’ਚ ਹੋਣਗੇ ਦੋ ਡਿਪਟੀ ਮੁੱਖ ਮੰਤਰੀ appeared first on punjabitribuneonline.com.



Source link