ਪੱਤਰ ਪ੍ਰੇਰਕ
ਕਾਹਨੂੰਵਾਨ, 9 ਮਾਰਚ
ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਨੇ ਬੇਟ ਖੇਤਰ ਵਿੱਚ ਸਰਗਰਮ ਟਿਊਬਵੈੱਲ ਮੋਟਰ ਚੋਰ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਇਸ ਸਬੰਧੀ ਐੱਸ.ਐੱਚ.ਓ. ਸੁਮਨਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਬੇਟ ਖੇਤਰ ਵਿੱਚ ਲਗਾਤਾਰ ਹੋ ਰਹੀਆਂ ਟਿਊਬਵੈੱਲ ਮਟੋਰ ਚੋਰੀਆਂ ਤੋਂ ਕਿਸਾਨਾਂ ਨੂੰ ਵੱਡੀ ਮਾਰ ਪੈ ਰਹੀ ਸੀ ਜਿਸ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਪੁਲੀਸ ਟੀਮਾਂ ਬਣਾ ਕੇ ਰਾਤ ਦੀ ਗਸ਼ਤ ਨਿਰੰਤਰ ਕੀਤੀ ਜਾ ਰਹੀ ਹੈ ਜਿਸ ਦੌਰਾਨ ਉਨ੍ਹਾਂ ਨੂੰ ਚੋਰ ਗਰੋਹ ਦੇ ਚਾਰ ਸਰਗਰਮ ਮੈਂਬਰ ਕਾਬੂ ਕਰਨ ਵਿੱਚ ਕਾਮਯਾਬੀ ਮਿਲੀ ਹੈ।
ਸ਼ਿਕਾਇਤਕਰਤਾ ਲਖਬੀਰ ਸਿੰਘ ਪਿੰਡ ਪੁਰਾਣੀਆਂ ਬਾਗੜੀਆਂ, ਰਜਿੰਦਰ ਸਿੰਘ ਤੇ ਸਤਪਾਲ ਸਿੰਘ ਦੇ ਸਾਥੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਕਾਬੂ ਕੀਤੇ ਚੋਰ ਗਰੋਹ ਦੇ ਮੈਂਬਰ ਸੌਰਵ ਵਾਸੀ ਪਿੰਡ ਦਾਤਾਰਪੁਰ, ਗਗਨਦੀਪ ਸਿੰਘ ਵਾਸੀ ਪਿੰਡ ਨਾਨੋਵਾਲ ਜੀਂਦੜ, ਲਖਵਿੰਦਰ ਸਿੰਘ ਵਾਸੀ ਪਿੰਡ ਰਾਜਪੁਰਾ ਅਤੇ ਵਿਕਟਰ ਜੋਹਨ ਵਾਸੀ ਪਿੰਡ ਫੇਰੋਚੇਚੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਮਿਲੀ ਹੈ ਜਿਨ੍ਹਾਂ ਉੱਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।
The post ਟਿਊਬਵੈੱਲ ਮੋਟਰ ਚੋਰ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ appeared first on Punjabi Tribune.










