ਦੋ ਕਰੋੜ ਨੌਕਰੀਆਂ ਕਿੱਥੇ ਗਈਆਂ ਭਾਗਵਤ ਜੀ: ਸਿੱਬਲ

ਦੋ ਕਰੋੜ ਨੌਕਰੀਆਂ ਕਿੱਥੇ ਗਈਆਂ ਭਾਗਵਤ ਜੀ: ਸਿੱਬਲ


ਨਵੀਂ ਦਿੱਲੀ, 6 ਫਰਵਰੀ

ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੀ ਲੋਕਾਂ ਨੂੰ ਨੌਕਰੀਆਂ ਪਿੱਛੇ ਨਾ ਭੱਜਣ ਦੀ ਅਪੀਲ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀ ਸਾਲ ਦੋ ਕਰੋੜ ਨੌਕਰੀਆਂ ਦੇ ਵਾਅਦੇ ਦਾ ਕੀ ਹੋਇਆ। ਜ਼ਿਕਰਯੋਗ ਹੈ ਕਿ ਆਰਐੱਸਐੱਸ ਦੇ ਮੁਖੀ ਭਾਗਵਤ ਨੇ ਐਤਵਾਰ ਨੂੰ ਕਿਹਾ ਸੀ ਕਿ ਲੋਕਾਂ ਨੂੰ ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਹਰ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਹਨ। ਇਸ ਟਿੱਪਣੀ ਦੇ ਜਵਾਬ ਵਿੱਚ ਸਿੱਬਲ ਨੇ ਟਵੀਟ ਕੀਤਾ,’ਮੋਹਨ ਭਾਗਵਤ: ਸਰਕਾਰੀ ਨੌਕਰੀਆਂ ਪਿੱਛੇ ਨਾ ਭੱਜੋ’ ਪ੍ਰਾਈਵੇਟ ਨੌਕਰੀਆਂ ਕਿੱਥੇ ਨੇ ਭਾਗਵਤ ਜੀ?’ ਅਤੇ ਉਹ ਦੋ ਕਰੋੜ ਨੌਕਰੀਆਂ ਕਿੱਥੇ ਗਈਆਂ ਜਿਹੜੀਆਂ ਸਾਲ ਵਿੱਚ ਦਿੱਤੀਆਂ ਜਾਣੀਆਂ ਸਨ ਜਿਸ ਦਾ ਮੋਦੀ ਜੀ ਨੇ ਵਾਅਦਾ ਕੀਤਾ ਸੀ।’ -ਪੀਟੀਆਈ



Source link