ਗੁਰੂਗ੍ਰਾਮ, 11 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਤਿਹਾਸਕ ਦੁਆਰਕਾ ਐਕਸਪ੍ਰੈਸਵੇਅ ਦੇ ਹਰਿਆਣਾ ਸੈਕਸ਼ਨ ਦਾ ਉਦਘਾਟਨ ਕੀਤਾ, ਜਿਸ ਨਾਲ ਰਾਸ਼ਟਰੀ ਰਾਜਮਾਰਗ-48 ‘ਤੇ ਦਿੱਲੀ ਅਤੇ ਗੁਰੂਗ੍ਰਾਮ ਦੇ ਵਿਚਕਾਰ ਆਵਾਜਾਈ ਵਿੱਚ ਸੁਧਾਰ ਹੋਵੇਗਾ। ਦੁਆਰਕਾ ਐਕਸਪ੍ਰੈਸਵੇਅ ਦੀ ਕੁੱਲ ਲੰਬਾਈ 29 ਕਿਲੋਮੀਟਰ ਹੈ, ਜਿਸ ਵਿੱਚੋਂ 18.9 ਕਿਲੋਮੀਟਰ ਹਰਿਆਣਾ ਵਿੱਚ ਪੈਂਦਾ ਹੈ, ਜਦੋਂ ਕਿ ਬਾਕੀ 10.1 ਕਿਲੋਮੀਟਰ ਦਿੱਲੀ ਵਿੱਚ ਹੈ। 9 ਮਾਰਚ 2019 ਨੂੰ ਤੱਤਕਾਲੀ ਕੇਂਦਰੀ ਮੰਤਰੀਆਂ ਸੁਸ਼ਮਾ ਸਵਰਾਜ, ਅਰੁਣ ਜੇਤਲੀ ਅਤੇ ਨਿਤਿਨ ਗਡਕਰੀ ਨੇ ਦੁਆਰਕਾ ਐਕਸਪ੍ਰੈਸਵੇਅ ਦਾ ਨੀਂਹ ਪੱਥਰ ਰੱਖਿਆ ਸੀ।
The post ਮੋਦੀ ਨੇ ਦੁਆਰਕਾ ਐਕਸਪ੍ਰੈੈੱਸ ਦੇ ਹਰਿਆਣਾ ਸੈਕਸ਼ਨ ਦਾ ਉਦਘਾਟਨ ਕੀਤਾ appeared first on Punjabi Tribune.









