ਮੌਨਸੂਨ ਦੇ ਵੀਰਵਾਰ ਨੂੰ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਮੌਨਸੂਨ ਦੇ ਵੀਰਵਾਰ ਨੂੰ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ


ਨਵੀਂ ਦਿੱਲੀ, 2 ਜੂਨ

ਕੇਰਲਾ ਵਿੱਚ 3 ਜੂਨ ਨੂੰ ਦੱਖਣ-ਪੱਛਮੀ ਮੌਨਸੂਨ ਪੁੱਜਣ ਦੇ ਹਾਲਾਤ ਬਣ ਗਏ ਹਨ। ਮੌਨਸੂਨ ਆਮ ਸਮੇਂ ਨਾਲੋਂ ਦੇਰ ਨਾਲ ਇਥੇ ਪਹੁੰਚ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕੇਰਲ ਵਿੱਚ ਆਮ ਤੌਰ ‘ਤੇ ਮੌਨਸੂਨ ਪਹਿਲੀ ਜੂਨ ਨੂੰ ਪੁੱਜ ਜਾਂਦਾ ਹੈ। ਇਸ ਵਾਰ ਮੌਸਮ ਵਿਭਾਗ ਨੇ ਕਿਹਾ ਸੀ ਕਿ ਇਸ ਸਾਲ ਮੌਨਸੂਨ 31 ਮਈ ਜਾਂ ਇਸ ਤੋਂ ਚਾਰ ਦਿਨ ਪਹਿਲਾਂ ਪੁੱਜੇਗਾ। 30 ਮਈ ਨੂੰ ਵਿਭਾਗ ਨੇ ਆਪਣਾ ਪਹਿਲਾ ਬਿਆਨ ਵਾਪਸ ਲੈ ਲਿਆ ਤੇ ਕਿਹਾ ਕਿ ਹਾਲੇ ਮੌਨਸੂਨ ਕੁੱਝ ਦਿਨ ਪਛੜੇਗਾ। ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮੌਨਸੂਨ ਆਮ ਵਾਂਗ ਰਹੇਗਾ।



Source link