ਮੈਲਬਰਨ, 27 ਜਨਵਰੀ
ਰੋਹਨ ਬੋਪੰਨਾ ਨੇ ਮੈਥਿਊ ਏਬਡੇਨ ਦੇ ਨਾਲ ਆਸਟਰੇਲੀਅਨ ਓਪਨ ਚੈਂਪੀਅਨ ਪੁਰਸ਼ ਡਬਲਜ਼ ਖ਼ਿਤਾਬ ਜਿੱਤ ਲਿਆ। ਉਹ ਪੁਰਸ਼ਾਂ ਦਾ ਡਬਲਜ਼ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲਾ ਤੀਜਾ ਭਾਰਤੀ ਬਣ ਗਿਆ। ਬੋਪੰਨਾ ਅਤੇ ਆਸਟਰੇਲੀਆ ਦੇ ਏਬਡੇਨ ਦੀ ਜੋੜੀ ਨੇ ਫਾਈਨਲ ਵਿੱਚ ਇਟਲੀ ਦੀ ਸਿਮੋਨ ਬੋਲੇਲੀ ਅਤੇ ਐਂਡਰੀਆ ਵਾਵਾਸੋਰੀ ਨੂੰ 7-6, 7-5 ਨਾਲ ਹਰਾਇਆ। ਰੋਹਨ ਬੋਪੰਨਾ 43 ਸਾਲ ਦੀ ਉਮਰ ਵਿੱਚ ਪੁਰਸ਼ ਟੈਨਿਸ ਵਿੱਚ ਸਭ ਤੋਂ ਵੱਧ ਉਮਰ ਦਾ ਗ੍ਰੈਂਡ ਸਲੈਮ ਚੈਂਪੀਅਨ ਬਣਿਆ।
The post ਰੋਹਨ ਬੋਪੰਨਾ ਨੇ ਆਸਟਰੇਲੀਅਨ ਓਪਨ ਡਬਲਜ਼ ਖ਼ਿਤਾਬ ਜਿੱਤਿਆ, ਗ੍ਰੈਂਡ ਸਲੈਮ ਜਿੱਤਣ ਵਾਲਾ ਸਭ ਤੋਂ ਉਮਰ ਦਰਾਜ਼ ਖਿਡਾਰੀ ਬਣਿਆ appeared first on Punjabi Tribune.










