Big News: ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਲੋਕਾਂ ਵਿਚਾਲੇ ਹਾਹਾਕਾਰ ਮੱਚ ਗਿਆ ਹੈ। ਦੱਸ ਦੇਈਏ ਕਿ 331 ਬੱਚੇ ਐੱਚ. ਆਈ. ਵੀ. ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਰ ਪਾਸੇ ਹੜਕੰਪ ਮੱਚ ਗਿਆ। ਇਹ ਖਬਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਤੌਂਸਾ ਸ਼ਹਿਰ ਤੋਂ ਸਾਹਮਣੇ ਆਈ ਹੈ। ਇਹ ਮਾਮਲੇ ਨਵੰਬਰ 2024 ਤੋਂ ਅਕਤੂਬਰ 2025 ਦੇ ਵਿਚਕਾਰ ਦਰਜ ਕੀਤੇ ਗਏ। ਹੁਣ ਇਸ ਮਾਮਲੇ ਵਿਚ ਸਰਕਾਰੀ ਹਸਪਤਾਲ ’ਤੇ ਗੰਭੀਰ ਲਾਪਰਵਾਹੀ ਵਰਤਣ ਦੇ ਦੋਸ਼ ਲੱਗੇ ਹਨ। ਰਿਪੋਰਟ ਵਿਚ ਪਾਇਆ ਗਿਆ ਕਿ ਤੌਂਸਾ ਹਸਪਤਾਲ ਵਿਚ ਸਰਿੰਜਾਂ ਦੀ ਦੁਬਾਰਾ ਵਰਤੋਂ ਕੀਤੀ ਜਾ ਰਹੀ ਸੀ। ਕਈ ਮਾਮਲਿਆਂ ਵਿਚ ਇਕੋ ਦਵਾਈ ਦੀ ਸ਼ੀਸ਼ੀ ਤੋਂ ਵੱਖ-ਵੱਖ ਬੱਚਿਆਂ ਨੂੰ ਇੰਜੈਕਸ਼ਨ ਲਾਏ ਗਏ। ਇਸ ਨਾਲ ਇਨਫੈਕਸ਼ਨ ਫੈਲਣ ਦਾ ਖ਼ਤਰਾ ਵਧ ਗਿਆ।
ਹਸਪਤਾਲ ਦੀ ਲਾਪਰਵਾਹੀ ਆਈ ਸਾਹਮਣੇ
ਮਾਮਲੇ ਦਾ ਖੁਲਾਸਾ 8 ਸਾਲ ਦੇ ਬੱਚੇ ਮੁਹੰਮਦ ਅਮੀਨ ਦੀ ਮੌਤ ਤੋਂ ਬਾਅਦ ਹੋਇਆ। ਉਸ ਦੀ ਭੈਣ ਅਸਮਾ ਵੀ ਐੱਚ. ਆਈ. ਵੀ. ਪਾਜ਼ੇਟਿਵ ਹੈ। ਮੁਹੰਮਦ ਅਮੀਨ ਦੀ ਮਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਇਨਫੈਕਟਿਡ ਸੂਈ ਨਾਲ ਐੱਚ. ਆਈ. ਵੀ. ਹੋਇਆ। ਜਾਂਚ ਵਿਚ 32 ਘੰਟਿਆਂ ਦੀ ਅੰਡਰਕਵਰ ਰਿਕਾਰਡਿੰਗ ਕੀਤੀ ਗਈ। ਇਸ ਵਿੱਚ 10 ਵਾਰ ਦੇਖਿਆ ਗਿਆ ਕਿ ਸਰਿੰਜ ਨੂੰ ‘ਮਲਟੀ-ਡੋਜ਼ ਵਾਇਲ’ ਵਿੱਚ ਦੁਬਾਰਾ ਵਰਤਿਆ ਗਿਆ। ਇਨ੍ਹਾਂ ਵਿਚੋਂ 4 ਮਾਮਲਿਆਂ ਵਿਚ ਉਹੀ ਦਵਾਈ ਦੂਜੇ ਬੱਚਿਆਂ ਨੂੰ ਦਿੱਤੀ ਗਈ।
ਛੂਤ ਦੀਆਂ ਬਿਮਾਰੀਆਂ ਦੇ ਮਾਹੱਰ ਡਾ. ਅਲਤਾਫ਼ ਅਹਿਮਦ ਨੇ ਵੀਡੀਓ ਦੇਖਣ ਤੋਂ ਬਾਅਦ ਕਿਹਾ ਕਿ ਸਰਿੰਜ ਦਾ ਪਿਛਲਾ ਹਿੱਸਾ ਵਾਇਰਸ ਨੂੰ ਟਰਾਂਸਫਰ ਕਰ ਸਕਦਾ ਹੈ, ਭਾਵੇਂ ਨਵੀਂ ਸੂਈ ਲਗਾ ਦਿੱਤੀ ਜਾਵੇ। ਉਨ੍ਹਾਂ ਨੇ ਇਸ ਨੂੰ ਬਹੁਤ ਖ਼ਤਰਨਾਕ ਦੱਸਿਆ।
Read MOre: 2 Leaders Resign: ਵੱਡੀ ਖਬਰ, ਸਿਆਸੀ ਜਗਤ ‘ਚ ਆਇਆ ਭੂਚਾਲ! 2 ਵੱਡੇ ਲੀਡਰਾਂ ਨੇ ਦਿੱਤਾ ਅਸਤੀਫ਼ਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ









